Thursday, 29 Jan 2026

ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ।

ਜਲੰਧਰ 30 ਨਵੰਬਰ (ਸੋਨੂੰ) : ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਨਾਲ ਬੜ੍ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਗੁਰਮਤਿ ਸਮਾਗਮ ਮੌਕੇ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ,ਪੰਥ ਪ੍ਰਸਿੱਧ ਕਥਾਵਾਚਕ ਭਾਈ ਜਸਵੰਤ ਸਿੰਘ ਜੀ ਪ੍ਰਵਾਨਾ, ਭਾਈ ਨਿਰਭੈ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਤਿੰਦਰਬੀਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਜੀ, ਇਸਤਰੀ ਸਤਿਸੰਗ ਸਭਾ ਤੇ ਬੱਚਿਆਂ ਵਲੋਂ ਨੇ ਕੀਰਤਨ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ਼ਹਾਦਤਾਂ ਸਬੰਧੀ ਜਾਣੂ ਕਰਵਾਇਆ ਗਿਆ।ਇਸ ਮੌਕੇ ਬੱਚਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਅਮਰਜੀਤ ਸਿੰਘ ਕਿਸ਼ਨਪੁਰਾ ਵਲੋਂ ਨਿਭਾਈ ਗਈ।ਇਸ ਮੌਕੇ ਦੁੱਧ ਦੇ ਲੰਗਰ ਦੀ ਸੇਵਾ ਦਸਮੇਸ਼ ਵੈਲਫੇਅਰ ਸੁਸਾਇਟੀ, ਜੋੜਿਆਂ ਦੀ ਸੇਵਾ ਗੁਰਮੁੱਖ ਸੇਵਾ ਦਲ,ਜਲ ਦੀ ਸੇਵਾ ਭਾਈ ਘਨ੍ਹਈਆ ਜੀ ਸੇਵਕ ਦਲ, ਲੰਗਰ ਵਰਤਾਉਣ ਦੀ ਸੇਵਾ ਸ਼ਹੀਦ ਬਾਬਾ ਨਿਹਾਲ ਸਿੰਘ ਲੰਗਰ ਸੇਵਾ ਸੁਸਾਇਟੀ ਤਲਣ ਵਲੋਂ ਨਿਭਾਈ ਗਈ।ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਪਾਇਲਟ ਵਲੋਂ ਸੇਵਾ ਨਿਭਾਉਣ ਵਾਲੀਆਂ ਸੁਸਾਇਟੀਆ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
     ਇਸ ਮੌਕੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ,ਮਨਿੰਦਰਪਾਲ ਸਿੰਘ ਗੁੰਬਰ, ਇੰਦਰਪ੍ਰੀਤ ਸਿੰਘ ਇੰਦੀ ਪਾਇਲਟ,ਸੁਰਜੀਤ ਸਿੰਘ ਭੂਈ, ਅਮਰੀਕ ਸਿੰਘ ਬੱਬੂ ਪਾਇਲਟ,ਸੁਰਿੰਦਰ ਸਿੰਘ ਬਿੱਟੂ,ਗੁਰਸਿੰਦਰ ਸਿੰਘ ਗੋਪੀ, ਅਮਿਤ ਢੱਲ, ਦੀਪਕ ਸ਼ਾਰਦਾ ਕੌਂਸਲਰ, ਰਵਿੰਦਰ ਸਿੰਘ ਸਵੀਟੀ, ਹਰਵਿੰਦਰ ਸਿੰਘ ਨਾਗੀ,ਹਰਬੰਸ ਸਿੰਘ ਧੂਪੜ, ਮਾਸਟਰ ਅਮਰੀਕ ਸਿੰਘ ਨਿਹੰਗ ਸਿੰਘ, ਜਸਵਿੰਦਰ ਸਿੰਘ ਕਾਕਾ,ਭੁਪਿੰਦਰ ਸਿੰਘ ਖਰਬੰਦਾ, ਮਲਕੀਤ ਸਿੰਘ ਭੂਈ,ਨਵਨੀਤ ਸਿੰਘ, ਸੁਖਵਿੰਦਰ ਸਿੰਘ ਸੋਢੀ, ਅਮਰਜੀਤ ਸਿੰਘ ਹੁੰਝਣ,ਤਜਿੰਦਰ ਸਿੰਘ ਮਝੈਲ, ਅਸ਼ੋਕ ਸਿੰਘ ਬਲ, ਕੁਲਵਿੰਦਰ ਸਿੰਘ ਬੱਗਾ, ਜਗਵਿੰਦਰ ਸਿੰਘ ਭਾਟੀਆ, ਉਂਕਾਰ ਸਿੰਘ ਖਰਬੰਦਾ, ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ, ਬੀਬੀ ਗੁਰਮੀਤ ਕੌਰ ਪਾਇਲਟ, ਬਲਬੀਰ ਕੌਰ ਧੂਪੜ, ਹਰਜਿੰਦਰ ਪਾਲ ਕੌਰ ਗੁੰਬਰ, ਰਾਜਵਿੰਦਰ ਕੌਰ ਰੱਜੀ, ਰਤਨ ਕੌਰ ਯੂਕੇ, ਸਿਮਰਨ ਕੌਰ,ਮਨਪ੍ਰੀਤ ਕੌਰ ਦੁਬਈ ਵਾਲੇ, ਹਰਪ੍ਰੀਤ ਕੌਰ, ਰਮਨਪ੍ਰੀਤ ਕੌਰ, ਅਜੀਤ ਕੌਰ ਮਲਹੋਤਰਾ, ਰੂਬੀ ਭਾਟੀਆ ਆਦਿ ਹਾਜ਼ਰ ਸਨ।


45

Share News

Login first to enter comments.

Latest News

Number of Visitors - 132843