ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਪੁਲਿਸ ਤੋਂ ਬੇਖੌਫ ਲੁਟੇਰਿਆਂ ਨੇ ਮੱਕੜ ਮੋਟਰਜ਼ 'ਚ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ
ਪੰਜ ਤੋਂ ਛੇ ਦੇ ਕਰੀਬ ਲੁਟੇਰਿਆਂ ਨੇ ਉਡਾਏ 8 ਲੱਖ ਰੁਪਏ, ਲੈਪਟਾਪ, ਮੋਬਾਈਲ ਅਤੇ ਸੀ.ਸੀ.ਟੀ.ਵੀ ਦਾ ਡੀ.ਵੀ.ਆਰ
ਲਵਦੀਪ ਬੈਂਸ ( ਪਤਾਰਾ/ਜਲੰਧਰ ਕੈਂਟ ) :- ਸੂਬੇ ਭਰ 'ਚ ਹੋ ਰਹੀਆਂ ਲੁੱਟਾਂ-ਖੋਹਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਤਾਜ਼ਾ ਮਾਮਲਾ ਸਾਮ੍ਹਣੇ ਆਇਆ ਜਲੰਧਰ ਦੇ ਪਰਾਗਪੁਰ ਤੋਂ ਜਿਥੇ ਸਥਿਤ ਗੱਡੀਆਂ ਦੇ ਮਸ਼ਹੂਰ ਸ਼ੋਅਰੂਮ ਮੱਕੜ ਮੋਟਰਜ਼ ਤੋਂ ਲੁਟੇਰੇ ਬੀਤੀ ਰਾਤ 8 ਲੱਖ ਰੁਪਏ ਦੀ ਨਕਦੀ, ਇੱਕ ਲੈਪਟਾਪ, ਇੱਕ ਮੋਬਾਇਲ ਫੋਨ ਅਤੇ ਡੀਵੀਆਰ ਲੁੱਟ ਕੇ ਫਰਾਰ ਹੋ ਗਏ ।
ਮਿਲੀ ਜਾਣਕਾਰੀ ਅਨੁਸਾਰ ਮੱਕੜ ਮੋਟਰ 'ਚ ਦਾਖਲ ਹੋਏ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਸ਼ੋਅਰੂਮ 'ਚ ਤਾਇਨਾਤ ਸੁਰੱਖਿਆ ਗਾਰਡਾਂ ਨੂੰ ਕੁੱਟਿਆ ਅਤੇ ਫਿਰ ਉਨ੍ਹਾਂ ਨੂੰ ਬੰਦਕ ਬਣਾ ਕੇ ਸ਼ੋਰੂਮ 'ਚ ਬੇਖੌਫ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ ਹਰਸ਼ਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ੋਰੂਮ ਦੇ ਮਾਲਿਕ ਵਲੋਂ ਕੰਟਰੋਲ ਰੂਮ 'ਚ ਕੀਤੀ ਗਈ ਕਾਲ ਤੋਂ ਸੂਚਨਾ ਮਿਲੀ ਸੀ ਕਿ ਮੱਕੜ ਮੋਟਰ ਨਾਮ ਦੇ ਸ਼ੋਅਰੂਮ 'ਚ ਲੁੱਟ ਦੀ ਵਾਰਦਾਤ ਹੋਈ ਹੈ । ਉਨਹਾਂ ਦੱਸਿਆ ਕਿ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਘਟਣਾ ਦਾ ਜਾਇਜ਼ਾ ਲਿਆ ।
ਏ.ਸੀ.ਪੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਸਟਾਫ਼ ਮੈਂਬਰਾਂ ਅਨੁਸਾਰ ਲੁਟੇਰਿਆਂ ਨੇ ਅਕਾਊਂਟ ਰੂਮ 'ਚ ਪਿਆ ਸੇਫ਼ ਤੋੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਾਕਾਮ ਰਹੇ । ਉਨ੍ਹਾਂ ਵੱਲੋਂ ਬਾਹਰ ਪਈ ਕਰੀਬ 7 ਤੋਂ 8 ਲੱਖ ਰੁਪਏ ਦੀ ਨਕਦੀ, ਇੱਕ ਲੈਪਟਾਪ, ਇੱਕ ਮੋਬਾਇਲ ਫੋਨ ਅਤੇ ਸ਼ੋਅਰੂਮ 'ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਲੈ ਕੇ ਫਰਾਰ ਹੋ ਗਏ ਹਨ । ਉਨ੍ਹਾਂ ਦੱਸਿਆ ਕਿ ਸ਼ੋਅਰੂਮ ਦੇ ਸੁਰੱਖਿਆ ਗਾਰਡ ਅਜੇ ਵੀ ਘਬਰਾਏ ਹੋਏ ਹਨ, ਜਿਸ ਕਾਰਨ ਉਨ੍ਹਾਂ ਨੂੰ ਅਜੇ ਤੱਕ ਸਹੀ ਜਾਣਕਾਰੀ ਨਹੀਂ ਮਿਲ ਸਕੀ । ਉਨ੍ਹਾਂ ਕਿਸਾ ਕਿ ਫਿਲਹਾਲ ਸਾਡੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਅਣਪਛਾਤੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ।






Login first to enter comments.