Wed, 05 Aug 2026
Post Details

ਛੋਟੀ ਵਾਰਾਦਰੀ ਵਿਖੇ ਮੇਅਰ ਵਨੀਤ ਧੀਰ ਸਮੱਸਿਆ ਸੁਣਨ ਉਹਨਾਂ ਦੇ ਨਾਲ ਹਲਕਾ ਕੈਂਟ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਕੌਂਸਲਰ ਮਿੰਟੂ ਜਨੇਜਾ ਨੇ ਲੋਕਾਂ ਦੀ ਸਮਸਿਆਮਾਂ ਸੁਣੀਆਂ ।

ਛੋਟੀ ਵਾਰਾਦਰੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਮਾਗੋ ਨੇ ਮਾਰਕੀਟ ਦੀ ਸਮੱਸਿਆ ਬਾਰੇ ਜਾਣੂ ਕਰਾਇਆ ।

ਜਲੰਧਰ ਅੱਜ 27 ਨਵੰਬਰ (ਸੋਨੂੰ) : ਅੱਜ ਹਲਕਾ ਕੈਂਟ ਵਿਖੇ ਗੜਾ ਰੋਡ ਉੱਤੇ ਛੋਟੀ ਵਾਰਾਦਰੀ ਵਿਖੇ ਪਹੁੰਚੇ ਮੇਅਰ ਵਨੀਤ ਧੀਰ ਸਮੱਸਿਆ ਸੁਣਨ ਉਹਨਾਂ ਦੇ ਨਾਲ ਹਲਕਾ ਕੈਂਟ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਕੌਂਸਲਰ ਮਿੰਟੂ ਜਨੇਜਾ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਮਾਗੋ ਨੇ ਇਸ ਮੌਕੇ ਪਹੁੰਚੇ ਮੇਅਰ ਵਨੀਤ ਧੀਰ ਅਤੇ ਮੈਡਮ ਰਾਜਵਿੰਦਰ ਕੌਰ ਥਿਆੜਾ ਦਾ ਸਵਾਗਤ ਕੀਤਾ ਗਿਆ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਮਾਗੋ ਨੇ ਮਾਰਕੀਟ ਦੀ ਸਮੱਸਿਆ ਬਾਰੇ ਜਾਣੂ ਕਰਾਇਆ ਇਕ ਤੇ ਇਥੇ ਲਾਈਟਾਂ ਦੀ ਕਮੀ ਦੂਜੀ ਬਰਸਾਤੀ ਪਾਣੀ ਜੋ ਖੜਾ ਹੋ ਜਾਂਦਾ ਹੈ ਮਾਰਕੀਟ ਵਿੱਚ ਬਰਸਾਤਾਂ ਵੇਲੇ ਲੋਕਾਂ ਦਾ ਪੈਦਲ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਇਕ ਰੋਡ ਉੱਤੇ ਲਾਈਟਾਂ ਨਹੀਂ ਹੈ ਰਾਤ ਨੂੰ ਲੁੱਟਾਂ ਖੋ ਦਾ ਖਤਰਾ ਹੁੰਦਾ ਹੈ ਉਹਨਾਂ ਦੱਸਿਆ ਕਿ ਛੋਟੀ ਛੋਟੀ ਲੜਕੀਆਂ ਉਹਨਾਂ ਦੇ ਦਫਤਰਾਂ ਵਿੱਚ ਰੋਜਾਨਾ ਕੰਮ ਤੇ ਆਉਂਦੀਆਂ ਨੇ ਹਨੇਰੇ ਵਿੱਚ ਉਹਨਾਂ ਨੂੰ ਨਿਕਲਣਾ ਮੁਸ਼ਕਿਲ ਹੁੰਦਾ ਹੈ ਦੂਜੀ ਗੱਲ ਹੈਗੀ ਉਹਨਾਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇੱਥੇ ਵੈਂਡਰ ਜੋਨ ਬਣਾ ਤਾ ਗਿਆ ਹੈ ਜਦ ਕਿ ਇੱਥੇ ਵੱਡੇ ਵੱਡੇ ਦਫਤਰ ਹਨ ਅਤੇ ਇਮੀਗਰੇਸ਼ਨ ਦੇ ਦਫਤਰ ਨੇ ਬਾਹਰ ਜਿਹੜੀਆਂ ਲੱਗੀਆਂ ਹੁੰਦੀਆਂ ਹੈ ਉਥੇ ਉਥੇ ਲੋਕ ਜਿਥੇ ਖਾਂਦੇ ਪੀਂਦੇ ਨੇ ਉਥੇ ਮਢੀਰ ਵੀ ਖੜੀ ਰਹਿੰਦੀ ਹੈ ਰੀ ਵੈਂਡਰ ਜੋਨ ਵੀ ਇਥੋਂ ਬਦਲਿਆ ਜਾਵੇ ਇਸ ਮੌਕੇ ਤੇ ਪਰਨੀਤ ਸਿੰਘ ਸਾਹਿਲ ਸੇਠੀ ਬਲਜੀਤ ਪੋਪੀ ਰਜੇਸ਼ ਅਗਰਵਾਲ ਰਾਜੂ ਸੱਬਰਵਾਲ ਹੋਰ ਮਾਰਕੀਟ ਦੇ ਲੋਕ ਮੌਕੇ ਤੇ ਹਾਜ਼ਰ ਸਨ ।

Comments

No comments yet.



Latest News

Number of Visitors - 191845