ਟਰੱਸਟ ਤੇ ਡੇਰਾ ਸੱਚਖੰਡ ਬੱਲਾਂ ਦੇ ਸੇਵਾਦਾਰਾਂ ਨੇ ਸਾਂਝੇ ਤੌਰ ਤੇ ਦੱਸਿਆ
ਕਿ ਇਸ ਸਮਾਗਮ ਸਬੰਧੀ ਅੰਮ੍ਰਿਤ ਵਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੜੀਵਾਰ ਪਾਵਨ ਜਾਪ ਨਿਰੰਤਰ ਆਰੰਭ ਕੀਤੇ ਜਾਣਗੇ।
ਅੱਜ ਜਲੰਧਰ 13 ਨਵੰਬਰ (ਸੋਨੂੰ) ਸ੍ਰੀ ਗੁਰੂ ਰਵਿਦਾਸ ਜੀ ਦੇ 650 ਵਾਂ ਪ੍ਰਕਾਸ਼ ਉਤਸਵ ਨੂੰ ਲੈ ਕੇ ਡੇਰਾ ਸੱਚਖੰਡ ਵਲਾਂ ਵਿੱਚ ਸੰਤ ਨਿਰੰਜਣ ਅਗਵਾਈ ਹੇਠ ਖੁੱਲ ਕੇ ਵਿਚਾਰਾਂ ਤੇ ਸਲਾਹ ਮਸ਼ਵਰੇ ਕੀਤੇ ਗਏ।
ਮੀਟਿੰਗ 'ਚ ਦੱਸਿਆ ਗਿਆ ਕਿ ਉਕਤ ਸਮਾਗਮ ਨੂੰ ਵਿਸ਼ਾਲ ਪੱਧਰ ਤੇ ਸੰਤ ਨਿਰੰਜਣ ਦਾਸ ਮਹਾਰਾਜ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਪਬਲਿਕ ਚੈਰੀਟੇਬਲ ਟਰੱਸਟ ਕਾਂਸ਼ੀ ਵਾਰਾਨਸੀ ਵਾਲਿਆਂ ਦੀ ਰਹਿਨੁਮਾਈ ਹੇਠ ਅਤੇ ਦੇਸ਼ ਭਰ ਦੇ ਸਮੁੱਚੇ ਸੰਤ ਸਮਾਜ ਦੀ ਯੋਗ ਅਗਵਾਈ 'ਚ ਮਨਾਇਆ ਜਾਵੇਗਾ।
ਉਕਤ ਵਿਸ਼ਵ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ
ਦਿੰਦਿਆਂ ਸਮੁੱਚੇ ਟਰੱਸਟ ਤੇ ਡੇਰਾ ਸੱਚਖੰਡ ਬੱਲਾਂ ਦੇ ਸੇਵਾਦਾਰਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਸਮਾਗਮ ਸਬੰਧੀ ਅੰਮ੍ਰਿਤਬਾਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੜੀਵਾਰ ਪਾਵਨ ਜਾਪ ਨਿਰੰਤਰ ਆਰੰਭ ਹੋ ਜਾਣਗੇ।ਉਕਤ ਸਮਾਗਮ 'ਚ ਪੂਰੇ ਭਾਰਤ ਤੇ ਵਿਸ਼ਵ ਦੇ ਕੋਨੇ-ਕੋਨੇ ਤੋਂ ਸਤਿਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਪ੍ਰਸਾਰ ਦੇ ਮਹਾਨ ਪ੍ਰਚਾਰਕ ਸੰਤ ਮਹਾਂਪੁਰਸ਼, ਬੁੱਧੀਜੀਵੀ ਤੇ ਵਿਦਵਾਨ ਸ਼ਖਸ਼ੀਅਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਾਨਵਤਾ ਭਲੇ ਹਿੱਤ ਕੀਤੇ ਪਰਉਪਕਾਰਾਂ ਦੇ ਸੰਘਰਸ਼ ਅਤੇ ਉਨਾਂ ਦੀ ਰਚਿਤ ਪਾਵਨ ਅੰਮ੍ਰਿਤਬਾਈ ਤੇ ਜੀਵਨ ਮਿਸ਼ਨ 'ਤੇ ਅਧਾਰਿਤ ਸੰਤ ਪ੍ਰਵਚਨ ਤੇ ਅਨਮੋਲ ਵਿਚਾਰਾਂ ਨਾਲ ਸ਼ਰਧਾਵਾਨ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਾਉਂਦਿਆਂ ਗੁਰੂ ਜਸ ਸਰਵਣ ਕਰਵਾਉਣਗੇ॥






Login first to enter comments.