ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ 13 ਨਵੰਬਰ ਕਢਿਆ ਜਾਵੇਗਾ ।
ਜਲੰਧਰ ਮਿਤੀ 11 ਨਵੰਬਰ (ਸੋਨੂੰ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਦਾ 13 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਸੋਡਲ ਚੌਂਕ ਪਹੁੰਚਣ ਤੇ ਕੁਲਦੀਪ ਸਿੰਘ ਪਾਇਲਟ ਪ੍ਰਧਾਨ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਦੀ ਪ੍ਰਬੰਧਕ ਕਮੇਟੀ, ਕੁਲਵਿੰਦਰ ਸਿੰਘ ਬੱਗਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸ਼ਿਵ ਨਗਰ ਦੀ ਪ੍ਰਬੰਧਕ ਕਮੇਟੀ, ਅਮਰਇਕਬਾਲ ਸਿੰਘ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ ਸੋਡਲ ਨਗਰ ਸਿੱਧ ਮੁਹੱਲਾ ਦੀ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਹੀਦੀ ਨਗਰ ਕੀਰਤਨ ਚ ਸ਼ਾਮਲ ਸੰਗਤਾਂ ਦਾ ਸੋਡਲ ਚੌਂਕ ਵਿਖੇ ਜੈਕਾਰਿਆਂ, ਨਗਾਰਿਆਂ ਦੀ ਗੂੰਜ 'ਚ ਖ਼ਾਲਸਾਈ ਜਾਹੋ ਜਲਾਲ ਨਾਲ ਫੁੱਲਾਂ ਦੀ ਵਰਖਾ ਕਰਦਿਆਂ ਭਰਵਾਂ ਸਵਾਗਤ ਕੀਤਾ ਜਾਵੇਗਾ। ਸਮੂਹ ਸੰਗਤਾਂ ਸਮੇਂ ਸਿਰ ਪਹੁੰਚ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੀ।
ਇਸ ਮੌਕੇ ਕੁਲਦੀਪ ਸਿੰਘ ਪਾਇਲਟ, ਅਮਰਜੀਤ ਸਿੰਘ ਕਿਸ਼ਨਪੁਰਾ, ਮਨਿੰਦਰਪਾਲ ਸਿੰਘ ਗੁੰਬਰ, ਠੇਕੇਦਾਰ ਰਘਬੀਰ ਸਿੰਘ,ਹਰਬੰਸ ਸਿੰਘ ਧੂਪੜ, ਸੁਰਿੰਦਰ ਸਿੰਘ ਬਿੱਟੂ, ਬਾਬਾ ਸ਼ਿੰਗਾਰਾ ਸਿੰਘ ਹਰੀਆਂ ਵੇਲਾਂ,ਮਾਸਟਰ ਅਮਰੀਕ ਸਿੰਘ ਨਿਹੰਗ ਸਿੰਘ, ਸੁਰਜੀਤ ਸਿੰਘ ਭੂਈ,ਗੁਰਸਿੰਦਰ ਸਿੰਘ ਗੋਪੀ, ਅਮਰਜੀਤ ਸਿੰਘ ਹੁੰਝਣ, ਕੁਲਵਿੰਦਰ ਸਿੰਘ ਬੱਗਾ ਸ਼ਿਵ ਨਗਰ, ਬਲਵੰਤ ਸਿੰਘ ਜੰਡੂ, ਗੁਰਮੇਲ ਸਿੰਘ ਸ਼ਿਵ ਨਗਰ,ਜਤਿੰਦਰ ਸਿੰਘ ਜੋਨੀ,ਰਾਜਵਿੰਦਰ ਰਾਜਾ, ਗੁਰਮੇਲ ਸਿੰਘ ਸੋਡਲ,ਜਸਵਿੰਦਰ ਸਿੰਘ ਕਾਕਾ, ਜਸਵੰਤ ਸਿੰਘ ਸੋਡਲ,ਅਮਰਇਕਬਾਲ ਸਿੰਘ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ ਅੰਮ੍ਰਿਤ, ਬਹਾਦਰ ਸਿੰਘ ਆਦਿ ਹਾਜ਼ਰ ਸਨ।






Login first to enter comments.