Thursday, 29 Jan 2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਸਜਾਇਆ ਨਗਰ ਕੀਰਤਨ 

ਇਸ ਨਗਰ ਕੀਰਤਨ ਵਿੱਚ ਖ਼ਾਸ ਤੌਰ ਤੇ ਜਥੇਦਾਰ ਕੁਲਵੰਤ ਸਿੰਘ ਮੰਨਣ, ਅਮਰਜੀਤ ਸਿੰਘ ਕਿਸ਼ਨਪੁਰਾ, ਰਣਜੀਤ ਸਿੰਘ ਰਾਣਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਕੁਲਦੀਪ ਸਿੰਘ ਪਾਇਲਟ ਪ੍ਰਧਾਨ ਮਨਿੰਦਰਪਾਲ ਸਿੰਘ ਗੁੰਬਰ ਜਨਰਲ ਸਕੱਤਰ ਹਾਜ਼ਿਰ ਸਨ ।

 

ਜਲੰਧਰ 8 ਨਵੰਬਰ (ਸੋਨੂੰ) :  ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁੱਖੀ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਭਾਈ ਕੁਲਵਿੰਦਰ ਸਿੰਘ ਹੈਡ ਗ੍ਰੰਥੀ ਵਲੋਂ ਅਰਦਾਸ ਕਰਨ ਉਪਰੰਤ ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿਚ ਬੜ੍ਹੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਗੱਤਕਾ ਪਾਰਟੀਆਂ,ਨਗਾਰਾ ਪਾਰਟੀਆਂ,ਵੱਖ ਵੱਖ ਗੁਰਦੁਆਰਾ ਸਾਹਿਬਾਨ ਤੋਂ ਆਏ ਸ਼ਬਦੀ ਜਥੇ, ਸੁੰਦਰ ਵਰਦੀਆਂ ਵਿਚ ਸਜੇ ਵੱਖ ਵੱਖ ਸਕੂਲਾਂ ਦੇ ਬੱਚੇ, ਬੈਂਡ ਵਾਜੇ ਅਤੇ ਬਾਬਾ ਨਾਗਰ ਸਿੰਘ ਅਤੇ ਬਾਬਾ ਸ਼ਿੰਗਾਰਾ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਤੋਂ ਆਏ ਨਿਹੰਗ ਸਿੰਘਾਂ ਦੇ ਘੋੜ ਸਵਾਰ ਜਥੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਖੂਬ ਵਧਾ ਰਹੇ ਸਨ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਅੱਗੇ ਦਸਮੇਸ਼ ਵੈਲਫੇਅਰ ਸੁਸਾਇਟੀ ਵਲੋਂ ਫੁੱਲਾਂ ਅਤੇ ਸਫ਼ਾਈ ਦੀ ਸੇਵਾ, ਭਾਈ ਘਨ੍ਹਈਆ ਜੀ ਸੇਵਕ ਦਲ ਵਲੋਂ ਜਲ ਦੀ ਸੇਵਾ ਨਿਭਾਈ ਜਾ ਰਹੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੀ ਸੇਵਾ  ਠੇਕੇਦਾਰ ਰਘਬੀਰ ਸਿੰਘ ਵਲੋਂ ਨਿਭਾਈ ਗਈ।
    ਨਗਰ ਕੀਰਤਨ ਵਿੱਚ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਇਲਾਵਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋ ਕੇ ਸ਼ਬਦ ਗੁਰਬਾਣੀ, ਕਥਾ ਵਿਚਾਰਾਂ ਨੂੰ ਸਰਵਣ ਕਰ ਰਹੀਆਂ ਸਨ। ਨਗਰ ਕੀਰਤਨ ਦੌਰਾਨ ਇਲਾਕੇ ਦੀਆਂ ਸੰਗਤਾਂ ਵਲੋਂ ਲੰਗਰ,ਚਾਹ, ਦੁੱਧ, ਪਕੌੜਿਆਂ,ਫਲ ਆਦਿ ਦੇ ਵੱਡੀ ਤਦਾਦ ਵਿਚ ਲੰਗਰ ਲਗਾਏ ਹੋਏ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਕੁਲਦੀਪ ਸਿੰਘ ਪਾਇਲਟ ਦੀ ਅਗਵਾਈ ਹੇਠ ਲੰਗਰ ਲਗਾਉਣ ਵਾਲਿਆਂ ਦਾ ਧੰਨਵਾਦ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।  ਕੁਲਦੀਪ ਸਿੰਘ ਪਾਇਲਟ ਨੇ ਨਗਰ ਕੀਰਤਨ ਅਤੇ ਸਮਾਗਮ ਦੌਰਾਨ ਸੰਗਤਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ।
     ਨਗਰ ਕੀਰਤਨ ਦੌਰਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਅਸ਼ਵਨੀ ਅਗਰਵਾਲ ਕੌਂਸਲਰ,ਅਮਰਜੀਤ ਸਿੰਘ ਕਿਸ਼ਨਪੁਰਾ, ਰਣਜੀਤ ਸਿੰਘ ਰਾਣਾ,ਮਨਿੰਦਰ ਪਾਲ ਸਿੰਘ ਗੁੰਬਰ, ਮਾਸਟਰ ਅਮਰੀਕ ਸਿੰਘ ਨਿਹੰਗ, ਭਵਨਦੀਪ ਸਿੰਘ ਨਿਹੰਗ ਸਿੰਘ,ਸਤਿੰਦਰ ਸਿੰਘ ਪੀਤਾ, ਹਰਭਜਨ ਸਿੰਘ ਸੈਣੀ,ਹਰਪਾਲ ਸਿੰਘ ਗੁਰੂ ਅਮਰਦਾਸ ਨਗਰ,ਗੁਰਜੀਤ ਸਿੰਘ ਮਰਵਾਹਾ,ਹਰਵਿੰਦਰ ਸਿੰਘ ਨਾਗੀ, ਹਰਬੰਸ ਸਿੰਘ ਧੂਪੜ,ਸੁਰਿੰਦਰ ਸਿੰਘ ਬਿੱਟੂ,ਜਸਵਿੰਦਰ ਸਿੰਘ ਕਾਕਾ, ਸੁਰਜੀਤ ਸਿੰਘ ਭੂਈ, ਗੁਰਪ੍ਰੀਤ ਸਿੰਘ ਗੋਪੀ, ਰਣਜੀਤ ਸਿੰਘ ਰਾਮਗੜ੍ਹੀਆ,ਅਵਤਾਰ ਸਿੰਘ ਤਾਰੀ,ਅਮਰਜੀਤ ਸਿੰਘ ਹੁੰਝਣ, ਗੁਰਸਿੰਦਰ ਸਿੰਘ ਗੋਪੀ,ਪਲਵਿੰਦਰ ਸਿੰਘ ਬਬਲੂ, ਅਵਤਾਰ ਸਿੰਘ ਸੈਂਹਬੀ,ਕਾਬਲ ਸਿੰਘ ਦੁਬਈ ਵਾਲੇ,ਬੋਬੀ ਵਾਲੀਆ, ਸੁਖਵਿੰਦਰ ਸਿੰਘ ਮੱਕੜ, ਚਰਨਜੀਤ ਸਿੰਘ ਮਿੰਟਾਂ, ਪ੍ਰਭਜੋਤ ਸਿੰਘ ਸਾਬ, ਸੁਰਜੀਤ ਸਿੰਘ ਗੁੰਬਰ,ਰਾਜਵਿੰਦਰ ਸਿੰਘ ਰਾਜਾ,ਡਾ ਨਿਰਮਲ ਸਿੰਘ, ਰਾਜਿੰਦਰ ਸਿੰਘ ਡੋਗਰਾ, ਹਰਜੀਤ ਸਿੰਘ,ਚਰਨਜੀਤ ਖਰਬੰਦਾ, ਕਸ਼ਮੀਰ ਸਿੰਘ ਸੈਣੀ, ਅਮਰੀਕ ਸਿੰਘ ਦੁਬਈ ਵਾਲੇ, ਮਲਕੀਤ ਸਿੰਘ ਭੂਈ,ਸੁਖਵਿੰਦਰ ਸਿੰਘ ਸੋਢੀ, ਬੀਬੀ ਗੁਰਮੀਤ ਕੌਰ ਪਾਇਲਟ, ਬਲਬੀਰ ਕੌਰ ਧੂਪੜ,ਮਨਪ੍ਰੀਤ ਕੌਰ ਦੁਬਈ ਵਾਲੇ, ਹਰਜਿੰਦਰ ਪਾਲ ਕੌਰ ਗੁੰਬਰ, ਰਮਨਦੀਪ ਕੌਰ, ਰਾਜਵੰਤ ਕੌਰ, ਸਿਮਰਨ ਕੌਰ, ਹਰਪ੍ਰੀਤ ਕੌਰ, ਅਮਰਜੀਤ ਪੱਪੂ, ਮਨਿੰਦਰ ਸਿੰਘ ਸੋਡਲ, ਪ੍ਰਭਜੀਤ ਸਿੰਘ ਸੋਡਲ, ਰਵਿੰਦਰ ਸਿੰਘ ਬੱਗਾ, ਏਕਮਵਿਰ ਸਿੰਘ, ਹਰਪ੍ਰੀਤ ਸਿੰਘ ਸੋਢੀ, ਸੁੱਖਪ੍ਰੀਤ ਸਿੰਘ, ਕੁਲਦੀਪ ਸਿੰਘ ਜਗਦੇਵ, ਤੇਜਬੀਰ ਸਿੰਘ ਬਾਂਸਲ, ਗੁਰਮੇਲ ਸਿੰਘ ਸੋਡਲ,ਆਦਿ ਸ਼ਾਮਿਲ ਸਨ।

 


59

Share News

Login first to enter comments.

Latest News

Number of Visitors - 132816