ਛੋਟੇ ਬੈਨਰ ਲਗਾ ਦਿੱਤੇ ਨੇ ਇੱਕ ਬੋਰਡ ਉੱਤੇ ਨਗਰ ਨਿਗਮ ਦੇ ਖੱਡੇ ਹੈ ਦੂਜੇ ਪਾਸੇ ਕਾਂਗਰਸੀਆਂ ਦਾ ਗਟਰ ਦਾ ਪਾਣੀ ਦੇ ਬੈਨਰ ਲਾ ਕੇ ਕੀਤਾ ਵਿਅੰਗ ।
ਜਲੰਧਰ ਅੱਜ ਮਿਤੀ 07 ਨਵੰਬਰ (ਸੋਨੂੰ) : ਵਾਰਡ ਨੰਬਰ 1 ਨਿਊ ਇੰਦਰਾ ਕਲੋਨੀ ਜੋ ਖਬਰ ਆਈ ਹੈ ਕਿ ਸਰਵਿਸ ਲੈਣ ਤੋਂ ਅੰਦਰ ਆਉਂਦੇ ਹੋਏ ਸੀਵਰੇਜ ਬੰਦ ਹੋਣ ਕਾਰਨ ਕਈ ਮਹੀਨਿਆਂ ਤੋਂ ਸੜਕ ਟੁੱਟ ਗਈ ਹੈ ਜਿਸ ਨਾਲ ਲੋਕਾਂ ਨੇ ਉੱਥੇ ਇੱਕ ਛੋਟੇ ਬੈਨਰ ਲਗਾ ਦਿੱਤੇ ਨੇ ਇੱਕ ਬੋਰਡ ਉੱਤੇ ਨਗਰ ਨਿਗਮ ਦੇ ਖੱਡੇ ਹੈ ਦੂਜੇ ਪਾਸੇ ਕਾਂਗਰਸੀਆਂ ਦਾ ਗਟਰ ਦਾ ਪਾਣੀ ਹੈ ਜਿਕਰ ਯੋਗ ਹੈ ਕਿ ਹਲਕਾ ਉਤਰੀ ਦੇ ਵਿਧਾਇਕ ਇੱਥੇ ਦਫਤਰ ਇੱਕ ਹੈ ਸੂਤਰਾਂ ਮੁਤਾਬਿਕ ਲੋਕਾਂ ਨੇ ਸ਼ਾਇਦ ਇਸ ਕਾਰਨ ਇਥੇ ਬੋਰਡ ਉੱਤੇ ਕਾਂਗਰਸੀ ਗਟਰ ਦਾ ਪਾਣੀ ਲਿਖ ਦਿੱਤਾ ਹੈ ਨਿਊ ਇੰਦਰਾ ਕਲੋਨੀ ਦੇ ਲੋਕ ਕਈ ਵਾਰ ਨਗਰ ਨਿਗਮ ਵਿੱਚ ਵੀ ਆਪਣੀ ਸ਼ਿਕਾਇਤ ਦਰਜ ਕਰਾ ਚੁੱਕੇ ਨੇ ਅੰਦਰ ਵੀ ਗਲੀਆਂ ਵਿੱਚ ਪਾਣੀ ਸੀਵਰੇਜ ਦਾ ਘੁੰਮਦਾ ਹੈ ਨਗਰ ਨਿਗਮ ਵਿੱਚ ਵਾਰਡ ਨੰਬਰ ਇੱਕ ਦਾ ਕੌਂਸਲਰ ਵੀ ਕਾਂਗਰਸੀ ਹੈ ਉਸਨੇ ਵੀ ਬਹੁਤ ਜ਼ੋਰ ਲਗਾਇਆ ਹੈ ਨਗਰ ਨਿਗਮ ਨੂੰ ਯਾ ਮੇਅਰ ਨੂੰ ਵੀ ਕਈ ਵਾਰ ਮਿਲੇ ਹਨ ਪਰ ਫਿਰ ਵੀ ਵਾਰਡ ਨੰਬਰ ਇੱਕ ਦਾ ਸੀਵਰੇਜ ਸਮੱਸਿਆ ਹੱਲ ਨਹੀਂ ਹੋਈ ਪਿੱਛੇ ਜਿਹੇ 20 ਦਿਨ ਪਹਿਲੇ ਦਿਨ ਜਾ ਚੁੱਕਾ ਹਲਕਾ ਵਿਧਾਇਕ ਬਾਵਾ ਹੈਨਰੀ ਆਪਣੇ ਕੌਂਸਲਰਾਂ ਨਾਲ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲ ਕੇ ਗਏ ਸਨ ਪਰ ਫਿਰ ਵੀ ਲੱਗ ਰਿਹਾ ਉਹਨਾਂ ਦੀ ਵੀ ਇਸਨੂੰ ਸੁਣਵਾਈ ਨਹੀਂ ਹੋ ਰਹੀ ਇਹ ਬੋਰਡ ਪਤਾ ਨਹੀਂ ਕਿਸਨੇ ਲਗਾਏ ਹੈ ਸੂਤਰਾਂ ਮੁਤਾਬਿਕ ਆਸ ਪਾਸ ਰਹਿਣ ਵਾਲੇ ਲੋਕਾਂ ਨੇ ਹੀ ਲਗਾਏ ਹੋਣੇ ਹਨ ਬਾਹਰੋਂ ਤੇ ਕੋਈ ਆ ਕੇ ਬੋਰਡ ਲਗਾ ਕੇ ਨਹੀਂ ਚਲਿਆ ਜਾਂਦਾ ਹੁਣ ਦੇਖਣਾ ਹੈ ਕੀ ਨਗਰ ਨਿਗਮ ਧਿਆਨ ਦੇਵੇਗਾ |






Login first to enter comments.