Sun, 21 Jun 2026

ਕਲਯੁਗੀ ਪਿਤਾ ਨੇ ਕੀਤਾ ਅਪਣੀ ਧੀ ਦਾ ਕਤਲ ।

ਰੂਪਨਗਰ- ਚਮਕੌਰ ਸਾਹਿਬ ਤੋਂ ਦਿਲ ਨੂੰ ਝੰਜੋੜ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿਥੇ ਕਲਯੁਗੀ ਪਿਓ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਅੱਜ ਸਵੇਰੇ 14 ਮਹੀਨਿਆਂ ਦੀ ਬੱਚੀ ਨੂੰ ਉਸ ਦੇ ਬੇਰਹਿਮ ਪਿਤਾ ਸਿਕੰਦਰ ਸਿੰਘ ਪੁੱਤਰ ਸੁੱਚਾ ਸਿੰਘ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੱਸ ਦੇਈਏ ਇਹ ਮਾਮਲਾ ਪਿੰਡ ਭਲਿਆਣ ਤੋਂ ਸਾਹਮਣੇ ਆਇਆ ਹੈ। 


ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਮੰਜੇ ’ਤੇ ਪਈ ਪਤਨੀ ਸੀਮਾ ਰਾਣੀ ਨੂੰ ਦੱਸਿਆ ਕਿ ਲੜਕੀ ਸੁੱਤੀ ਪਈ ਹੈ ਪਰ ਜਦੋਂ ਪਤਨੀ ਨੇ ਦੋ ਘੰਟੇ ਬਾਅਦ ਦੇਖਿਆ ਕਿ ਬੱਚੀ ਨੂੰ ਸਾਹ ਨਹੀਂ ਆ ਰਿਹਾ ਹੈ, ਤਾਂ ਉਸਨੇ ਰੌਲਾ ਪਾ ਕੇ ਸਾਰਿਆਂ ਨੂੰ ਇਕੱਠਾ ਕੀਤਾ। ਇਸ ਤੋਂ ਬਾਅਦ ਪਿਤਾ ਨੇ ਖੁਦ ਹੀ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਮੀਆਂਪੁਰ ਦੀ ਰਹਿਣ ਵਾਲੀ ਲੜਕੀ ਦੀ ਮਾਸੀ ਸੁਰਿੰਦਰ ਕੌਰ ਅਨੁਸਾਰ ਪਿਤਾ ਪਹਿਲਾਂ ਵੀ ਲੜਕੀ ਦੀ ਕੁੱਟਮਾਰ ਕਰਦਾ ਸੀ। ਬੱਚੇ ਦੇ ਮੂੰਹ ਅਤੇ ਸਰੀਰ 'ਤੇ ਅੰਦਰੂਨੀ ਸੱਟਾਂ ਦੇ ਨਿਸ਼ਾਨ ਵੀ ਹਨ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਿਕੰਦਰ ਸਿੰਘ ਦੇ ਤਿੰਨ ਲੜਕੀਆਂ ਸਨ ਤੇ ਉਹ ਅਕਸਰ ਹੀ ਇਸੇ ਕਾਰਨ ਆਪਣੀ ਇਸ ਬੱਚੀ ਨੂੰ ਮਾਰਦਾ ਕੁੱਟਦਾ ਰਹਿੰਦਾ ਸੀ ਤੇ ਅੱਜ ਵੀ ਇਸ ਨੇ ਆਪਣੀ ਬੱਚੀ ਨਾਲ ਕੁੱਟ ਮਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ।


240

Share News

Comments

No comments yet.



Latest News

Number of Visitors - 168479