ਅੱਧੀ ਸੜਕ ਤੱਕ ਕੂੜਾ ਆਇਆ, ਆਉਣ ਜਾਣ ਵਾਲੇ ਲੋਕਾਂ ਨੂੰ ਆ ਰਹੀ ਮੁਸ਼ਕਲ
ਜਲੰਧਰ ਅੱਜ ਮਿਤੀ 23 ਅਕਤੂਬਰ (ਸੋਨੂੰ) : ਵਾਰਡ ਨੰਬਰ 61 ਸ਼ਹੀਦ ਬਾਬੂ ਲਾਲ ਸਿੰਘ ਨਗਰ ਮਧੂਬਨ ਸਕੂਲ ਦੇ ਨਾਲ ਪਲਾਟ ਕੂੜੇ ਲੱਗੇ ਢੇਰ ਅੱਧੀ ਸੜਕ ਤੱਕ ਕੂੜਾ ਗਿਆ ਸੋਸ਼ਲ ਵਰਕਰ ਅਤੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਬਲਵੀਰ ਕੌਰ ਨੇ ਕੀਤੀ ਨਗਰ ਨਿਗਮ ਸ਼ਿਕਾਇਤ ਉਸਨੇ ਕਿਹਾ ਕਿ ਜੇ ਐਤਵਾਰ ਤੱਕ ਕੂੜਾ ਨਾ ਚੱਕਿਆ ਗਿਆ ਤਾਂ ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਨੂੰ ਮਿਲਿਆ ਜਾਵੇਗਾ ਨਾਲ ਹੀ ਇਥੇ ਸਕੂਲ ਬੱਚਿਆਂ ਨੇ ਰੋਜ਼ ਆਉਣਾ ਜਾਣਾ ਹੁੰਦਾ ਹੈ ਬਦਬੂ ਅਤੇ ਗੰਦਗੀ ਤੋਂ ਰੋਜਾਨਾ ਦੋ ਟਾਈਮ ਸਕੂਲੇ ਆਉਣ ਵੇਲੇ ਤੇ ਛੁੱਟੀ ਵੇਲੇ ਕੂੜੇ ਵਾਲੀ ਸੜਕ ਤੋਂ ਹੀ ਨਿਕਲਣਾ ਪੈਂਦਾ ਹੈ ਨਗਰ ਨਿਗਮ ਵੱਲੋਂ ਠੇਕੇਦਾਰਾਂ ਨੂੰ ਰੂਟ ਦਿੱਤੇ ਹੋਏ ਨੇ ਪਰ ਉਹਨਾਂ ਦੇ ਟਰਾਲੀਆਂ ਨਹੀਂ ਆਉਂਦੀਆਂ ਦੂਜੇ ਪਾਸੇ ਨਾਗਰਾ ਫਾਟਕ ਤੇ ਵੀ ਕੂੜੇ ਲੱਗੇ ਢੇਰ ਉੱਥੇ ਵੀ ਕਈ ਦਿਨਾਂ ਤੋਂ ਕੂੜਾ ਨਹੀਂ ਚੱਕਿਆ ਗਿਆ ਇਥੇ ਵੀ ਲੋਕ ਕੂੜੇ ਦੀ ਬਦਬੂ ਤੋਂ ਗੁਜਰਦੇ ਹਨ ਨਗਰ ਨਿਗਮ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ਵਾਰਡ ਨੰਬਰ 61 ਨਗਰ ਨਿਗਮ ਨੇ ਦੇਖਿਆ ਕੀਤਾ ਹੋਇਆ ਉਸਨੇ ਕਿਹਾ ਕਿ ਸੋਮਵਾਰ ਤੋਂ ਉਹ ਵਾਰਡ ਵਿੱਚ ਚੱਕਰ ਲਗਾਇਆ ਕਰਨਗੇ ਜੋ ਸਮੱਸਿਆ ਹੈਗੀ ਹੈ ਉਸਨੂੰ ਜਲਦ ਹੱਲ ਕਰਨ ਲਈ ਨਗਰ ਨਿਗਮ ਨਾਲ ਸਿੱਧਾ ਰਾਬਤਾ ਕੀਤਾ ਜਾਵੇਗਾ |






Login first to enter comments.