21 ਅਕਤੂਬਰ ਦਿਨ ਮੰਗਲਵਾਰ ਨੂੰ PSMSU ਵਲੋਂ ਡੀ.ਸੀ. ਦਫ਼ਤਰ ਜਲੰਧਰ ਦੇ ਵਿਭਾਗਾਂ ਦੇ ਮੁਲਾਜ਼ਮਾ ਡੀਸੀ ਦਫ਼ਤਰ ਦੇ ਸਾਮ੍ਹਣੇ ਸਵੇਰੇ 11:00 ਵਜੇ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਅਤੇ ਸਰਕਾਰ ਦਾ ਪੁਤਲਾ ਫੁਕੇਗੀ ।
ਜਲੰਧਰ ਅੱਜ ਮਿਤੀ 19 ਅਕਤੂਬਰ (ਸੋਨੂੰ) : ਜਲੰਧਰ ਦੇ ਸਰਕਾਰੀ ਵਿਭਾਗਾਂ ਨਦੇ ਮੁਲਾਜ਼ਮ ਜਥੇਬੰਦੀਆਂ ਨੇ ਕਿਹਾ ਹੈ ਕਿ ਸਰਕਾਰ ਵੱਲ 16% ਡੀ.ਏ. ਦੀਆਂ 5 ਕਿਸ਼ਤਾਂ ਪੈਂਡਿੰਗ ਹਨ, ਜੇ ਸਰਕਾਰ ਖੁਸ਼ੀਆਂ ਦੇ ਤਿਉਹਾਰ ਦੀਵਾਲੀ ਮੌਕੇ ਆਪਣੇ ਕਰਮਚਾਰੀਆਂ ਨੂੰ ਲੰਬਿਤ 5 ਕਿਸ਼ਤਾਂ ਵਿੱਚੋਂ ਇਕ ਕਿਸ਼ਤ ਵੀ ਨਹੀਂ ਦੇ ਸਕੀ ਤਾਂ ਸਰਕਾਰ ਨੇ ਪੁਰਾਣੀ ਪੈਨਸ਼ਨ, ਪੰਜਾਬ ਦੇ ਪੇ ਸਕੇਲ, ਏ.ਸੀ.ਪੀ. ਸਕੀਮ ਕਿੱਥੋਂ ਬਹਾਲ ਕਰਨੇ ?
ਕੱਚੇ ਕਾਮੇ ਕਿੱਥੋਂ ਪੱਕੇ ਕਰਨੇ ?
ਬੰਦ ਕੀਤੇ ਬਾਕੀ ਭੱਤੇ ਕਿੱਥੋਂ ਦੇਣੇ ?
ਪ੍ਰੋਬੇਸ਼ਨ ਵਿੱਚ ਪੂਰੀ ਤਨਖ਼ਾਹ ਕਿੱਥੋਂ ਦੇਣੀ ?
ਸਰਕਾਰ ਵੱਲੋਂ ਪੈਂਡਿੰਗ ਡੀ.ਏ. ਦੀਆਂ ਪੰਜ ਕਿਸ਼ਤਾਂ (16%) ਵਿੱਚੋਂ ਦੀਵਾਲੀ ਦੇ ਤਿਉਹਾਰ ਤੇ ਇੱਕ ਵੀ ਕਿਸ਼ਤ ਨਾ ਦੇਣ ਕਰਕੇ ਮੁਲਾਜ਼ਮ ਵਰਗ ਵਿੱਚ ਸਰਕਾਰ ਪ੍ਰਤੀ ਬਹੁਤ ਰੋਸ ਹੈ।
ਮੁਲਾਜਮਾਂ ਦੀ ਜਥੇਬੰਦੀ ਮਿਤੀ 21-10-2025 ਦਿਨ ਮੰਗਲਵਾਰ ਨੂੰ ਰੋਸ ਜਲੰਧਰ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਡੀ.ਸੀ. ਦਫ਼ਤਰ ਜਲੰਧਰ ਦੇ ਸਾਮ੍ਹਣੇ ਸਵੇਰੇ 11:00 ਵਜੇ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਅਤੇ ਸਰਕਾਰ ਦਾ ਪੁਤਲਾ ਫ਼ੂਕਿਆ ਜਾਵੇਗਾ।






Login first to enter comments.