Sun, 21 Jun 2026

ਪਟਿਆਲਾ ਵਿਚ ਮਾਂ -ਪੁੱਤ ਦੀ ਬੇਰਹਿਮੀ ਨਾਲ ਹੱਤਿਆ,

ਪਟਿਆਲਾ ਵਿਚ ਮਾਂ -ਪੁੱਤ ਦੀ ਬੇਰਹਿਮੀ ਨਾਲ ਹੱਤਿਆ, ਬਾਥਰੂਮ ਵਿਚ ਖੂਨ ਨਾਲ ਲਥਪਥ ਮਿਲੀਆਂ ਲਾਸ਼ਾਂ
ਮਾਮਲੇ ਨੂੰ ਲੈ ਕੇ ਜਾਂਚ ਵਿਚ ਜੁਟੀ ਪੁਲਸ 
ਖਬਰਿਸਤਾਨ ਨੈਟਵਰਕ, ਪਟਿਆਲਾ- ਪੰਜਾਬ ਦੇ ਪਟਿਆਲਾ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਘਰ ਵਿਚ ਮਾਂ ਅਤੇ ਪੁੱਤ ਦੇ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਪੂਰੇ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮਾਮਲਾ ਥਾਣਾ ਤ੍ਰਿਪੜੀ ਦੇ ਸ਼ਹੀਦ ਊਧਮ ਸਿੰਘ ਨਗਰ ਦੀ ਗਲੀ ਨੰਬਰ 11 ਦਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਜਸਵੀਰ ਕੌਰ ਉਮਰ (50) ਅਤੇ ਹਰਵਿੰਦਰ ਸਿੰਘ ਉਰਫ ਜੱਗੀ (26) ਵਜੋਂ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਸ ਅਤੇ ਫਾਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਜੁਟਾ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਸੀ। ਦੇਰ ਸ਼ਾਮ ਤੱਕ ਪੁਲਸ ਜਾਂਚ ਵਿਟ ਜੁਟੀ ਰਹੀ।
ਸਰਿਆ ਲੈ ਕੇ ਅਂਦਰ ਤੋਂ ਕੁੰਡੀ ਨੂੰ ਤੋੜਿਆ
ਪ੍ਰਾਪਤ ਵੇਰਵਿਆਂ ਮੁਤਾਬਕ ਜਦੋਂ ਹਰਵਿੰਦਰ ਸਿੰਘ ਦੇ ਪਿਤਾ ਗੁਰਮੁਖ ਸਿੰਘ ਸ਼ਾਮ ਨੂੰ ਘਰ ਪਰਤੇ ਤਾਂ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਕਾਫੀ ਦੇਰ ਤੱਕ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਨੇ ਕਈ ਵਾਰ ਆਵਾਜ਼ ਲਗਾਉਣ 'ਤੇ ਵੀ ਅੰਦਰ ਤੋਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਗੁਰਮੁਖ ਸਿੰਘ ਨੇ ਨੇੜਲੇ ਇਕ ਘਰ ਤੋਂ ਸਰੀਆ ਲੈ ਕੇ ਅਂਦਰ ਤੋਂ ਕੁੰਡੀ ਨੂੰ ਤੋੜਿਆ। ਅੰਦਰ ਪ੍ਰਵੇਸ਼ ਕਰਨ 'ਤੇ ਉਸ ਦੇ ਪੈਰਾਂ ਹੇਠ ਜ਼ਮੀਨ ਖਿਸਕ ਗਈ। ਸੋਫੇ ਅਤੇ ਕਮਰੇ ਵਿਚ ਰੱਖੇ ਬੈਡ ਵਿਚ ਖੂਨ ਦੇ ਛਿੱਟੇ ਸਨ। ਉਸ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਖੂਨ ਨਾਲ ਲਥਪਥ ਜਸਵੀਰ ਕੌਰ ਅਤੇ ਜੱਗੀ ਦੀ ਲਾਸ਼ ਪਈ ਸੀ।
ਗੁਆਂਢੀ ਨੂੰ ਨਹੀਂ ਸੁਣਾਈ ਦਿੱਤੀ ਕੋਈ ਆਵਾਜ਼
ਜਾਣਕਾਰੀ ਮੁਤਾਬਕ ਜੱਗੀ ਦੇ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰਡ ਹਨ।ਪਿਛਲੇ ਕੁਝ ਸਮੇਂ ਤੋਂ ਈ-ਰਿਕਸ਼ਾ ਚਲਾਉਂਦੇ ਸਨ ਜਦੋਂ ਕਿ ਜੱਗੀ ਪੜ੍ਹਾਈ ਕਰ ਰਿਹਾ ਸੀ। ਦੁਪਹਿਰ ਨੂੰ ਮਾਂ-ਪੁੱਤ ਘਰ 'ਚ ਹੀ ਸਨ। ਪਿਤਾ ਕੰਮ ਤੋਂ ਬਾਹਰ ਗਿਆ ਸੀ। ਸ਼ਾਮ ਨੂੰ ਜਦੋਂ ਉਹ ਘਰ ਵਾਪਸ ਆਏ ਤਾਂ ਵਾਰਦਾਤ ਦੇ ਬਾਰੇ ਪਤਾ ਲੱਗਾ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਆਵਾਜ਼ ਵੀ ਸੁਣਾਈ ਨਹੀਂ ਦਿੱਤੀ।
ਧਾਰਦਾਰ ਹਥਿਆਰ ਨਾਲ ਗਰਦਨਾਂ 'ਤੇ ਕੀਤੇ ਗਏ ਵਾਰ
ਵਾਰ ਐਸ.ਪੀ. (ਸਿਟੀ) ਮੁਹੰਮਦ ਸਰਫਰਾਜ਼ ਦੇ ਮੁਤਾਬਕ ਜਸਵੀਰ ਕੌਰ ਅਤੇ ਹਰਵਿੰਦਰ ਸਿੰਘ ਦੀ ਲਾਸ਼ 'ਤੇ ਸੱਟਾਂ ਦੇ ਨਿਸ਼ਾਨ ਹਨ। ਦੋਹਾਂ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ। ਘਰ ਵਿਚ ਜਾਂਚ ਦੌਰਾਨ ਪੁਲਸ ਨੂੰ ਫਰਸ਼ 'ਤੇ ਪਾਣੀ ਪਿਆ ਮਿਲਿਆ ਹੈ। ਸ਼ੱਕ ਹੈ ਕਿ ਮੁਲਜ਼ਮਾਂ ਨੇ ਖੂਨ ਦੇ ਧੱਬਿਆਂ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ।
ਖਾਲੀ ਪਲਾਟ ਤੋਂ ਘਰ ਵਿਚ ਦਾਖਲ ਹੋਣ ਦਾ ਸ਼ੱਕ
ਉਨ੍ਹਾਂ ਨੇ ਦੱਸਿਆ ਕਿ ਘਰ ਦੂਜੀ ਦੂਜੀ ਮੰਜ਼ਿਲ ਤੋਂ ਪਹਿਲਾਂ ਆਉਣ ਦੇ ਖਾਤਰ ਦੋ ਗੇਟ ਲੱਗੇ ਹਨ ਪਰ ਦੋਵੇਂ ਅੰਦਰ ਤੋਂ ਬੰਦ ਸਨ। ਫਿਲਹਾਲ ਕੁਝ ਪੱਕੇ ਤੌਰ 'ਤੇ ਕਿਹਾ ਨਹੀਂ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਘਰ ਦੇ ਨੇੜੇ ਇਕ ਖਾਲੀ ਪਲਾਟ ਹੈ। ਕਿਤੇ ਮੁਲਜ਼ਮਾਂ ਨੇ ਪਲਾਟ ਤੋਂ ਘਰ ਵਿਚ ਦਾਖਲ ਤਾਂ ਨਹੀਂ ਕੀਤਾ। ਇਸ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।


220

Share News

Comments

No comments yet.



Latest News

Number of Visitors - 168465