Wed, 05 Aug 2026
Post Details

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਵੱਲੋਂ ਮੁਲਾਜ਼ਮਾਂ ਦੀ ਮੰਗਾਂ ਲਈ ਕੀਤਾ  ਸੰਘਰਸ਼ ਦਾ ਐਲਾਨ ।

14 ਅਕਤੂਬਰ ਨੂੰ ਪੂਰੇ ਸੂਬੇ ਦੇ ਮੁਲਾਜ਼ਮ ਰੋਸ ਰੈਲੀਆਂ ਕਰਨਗੇ।*

*ਜਲੰਧਰ ਵਿਚ 14 ਅਕਤੂਬਰ ਦੀ ਰੋਸ ਰੈਲੀ ਸਵੇਰੇ 10:00 ਵਜੇ DC ਦਫ਼ਤਰ ਦੇ ਸਾਹਮਣੇ ਪੁੱਡਾ ਗਰਾਊਂਡ ਵਿੱਚ ਹੋਵੇਗੀ 

ਜਲੰਧਰ ਅੱਜ ਮਿਤੀ 13 ਅਕਤੂਬਰ (ਸੋਨੂੰ) : ਜਿਲ੍ਹਾ ਬਾਡੀ
PSMSU ਜਲੰਧਰ। ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਵੱਲੋਂ ਦਿੱਤੇ ਸੰਘਰਸ਼ ਤਹਿਤ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਅਤੇ ਪੰਜਾਬ ਦੇ ਪੇ ਸਕੇਲ ਬਹਾਲ ਕਰਾਉਣ ਪ੍ਰਬੇਸ਼ਨ ਪੀਰੀਅਡ 'ਚ ਪੂਰੀ ਤਨਖਾਹ ਲੈਣ, 16% ਡੀ.ਏ. ਲੈਣ,ਡੀ.ਏ. ਅਤੇ ਪੇ ਕਮਿਸ਼ਨ ਦਾ ਬਕਾਇਆ ਲੈਣ,ਆਉਟਸੋਰਸ, ਠੇਕੇ ਤੇ ਭਰਤੀ ਅਤੇ ਕੱਚੇ ਕਾਮਿਆਂ ਨੂੰ ਪੂਰੀ ਤਨਖਾਹ ਦਿਵਾਉਣ ਦੇ ਨਾਲ-ਨਾਲ ਪੱਕੇ ਕਰਾਉਣ,ਏ.ਸੀ.ਪੀ. ਸਕੀਮ ਤੇ ਹੋਰ ਮਿਲਣ ਵਾਲੇ ਭੱਤੇ ਲਾਗੂ ਕਰਵਾਉਣ ਅਤੇ ਵੱਖ-ਵੱਖ ਵਿਭਾਗਾਂ ਦੀਆਂ ਵਿਭਾਗੀ ਮੰਗਾਂ ਦੀ ਪੂਰਤੀ ਕਰਾਉਣ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਹੈ।

*ਜਿਸ ਤਹਿਤ 14 ਅਕਤੂਬਰ ਨੂੰ ਪੂਰੇ ਸੂਬੇ ਦੇ ਮੁਲਾਜ਼ਮ ਰੋਸ ਰੈਲੀਆਂ ਕਰਨਗੇ।*
*ਜਲੰਧਰ ਵਿਚ 14 ਅਕਤੂਬਰ ਦੀ ਰੋਸ ਰੈਲੀ ਕਰਨ ਲਈ ਸਮੂਹ ਵਿਭਾਗਾਂ ਦੇ ਜਿਲਾ ਆਗੂ ਸਾਹਿਬਾਨ ਆਪਣੇ ਸਾਰੇ ਸਟਾਫ ਨਾਲ ਸਵੇਰੇ 10:00 ਵਜੇ DC ਦਫ਼ਤਰ ਦੇ ਸਾਹਮਣੇ ਪੁੱਡਾ ਗਰਾਊਂਡ ਵਿੱਚ ਇਕੱਠੇ ਹੋਣ।*

*ਇਸ ਪ੍ਰੋਗਰਾਮ ਤੋਂ ਬਾਅਦ 16 ਅਕਤੂਬਰ ਨੂੰ ਮੁਹਾਲੀ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਜਲੰਧਰ ਵੱਲੋਂ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।*

 

Comments

No comments yet.



Latest News

Number of Visitors - 191934