Friday, 30 Jan 2026

ਸੀਨੀਅਰ ਆਈ ਪੀ ਐਸ ਅਧਿਕਾਰੀ ਵਾਈ. ਪੂਰਨ ਕੁਮਾਰ ਵਲੋ ਕੀਤੀ ਗਈ ਖੁਦਕੁਸ਼ੀ ਦੇ ਵਿਰੋਧ ਵਿੱਚ ਜ਼ਿਲਾ ਕਾਂਗਰਸ ਜਲੰਧਰ ਨੇ ਕੱਢਿਆ ਕੈਂਡਲ ਮਾਰਚ ।

ਜਲੰਧਰ ਅੱਜ ਮਿਤੀ 13 ਅਕਤੂਬਰ (ਸੋਨੂੰ) ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਹਰਿਆਣਾ ਦੇ ਸੀਨੀਅਰ ਆਈ ਪੀ ਐਸ ਅਧਿਕਾਰੀ ਵਾਈ. ਪੂਰਨ ਕੁਮਾਰ ਵਲੋ ਕੀਤੀ ਗਈ ਖੁਦਕੁਸ਼ੀ ਦੇ ਵਿਰੋਧ ਵਿਚ ਕੈਂਡਲ ਮਾਰਚ ਕੱਢਿਆ ਗਿਆ । ਇਸ ਮੌਕੇ ਤੇ ਪਹੁੰਚੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਸੀਨੀਅਰ ਅਧਿਕਾਰੀ ਜੋ ਕਿ ਦਲਿਤ ਭਾਈਚਾਰੇ ਤੋ ਸੀ, ਇਸ ਅਧਿਕਾਰੀ ਨੂੰ ਸਿਸਟਮ ਵਲੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ । ਉਸਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ । ਉਨਾਂ ਨੇ ਕਿਹਾ ਕਿ ਇਹ ਹਰਿਆਣਾ ਸਰਕਾਰ ਦੀ ਸਰਾਸਰ ਨਾਕਾਮੀ ਹੈ । ਸਾਡੀ ਮੰਗ ਹੈ ਕਿ ਜਿੰਨਾ ਅਫ਼ਸਰਾਂ ਨੇ ਇਸ ਸੀਨੀਅਰ ਅਧਿਕਾਰੀ ਨੂੰ ਇਨਾਂ ਮਜਬੂਰ ਕੀਤਾ ਕਿ ਉਸਨੂੰ ਖੁਦਕੁਸ਼ੀ ਕਰਨੀ ਪਈ , ਉਨਾਂ ਅਫ਼ਸਰਾਂ ਖਿਲਾਫ ਸਖ਼ਤ ਤੋ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਸੀਨੀਅਰ ਅਧਿਕਾਰੀ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ । ਇਸ ਅਧਿਕਾਰੀ ਵਲੋਂ ਜੋ ਆਪਣੇ ਸੁਸਾਈਡ ਨੋਟ ਵਿਚ ਜਿੰਨਾ ਅਧਿਕਾਰੀਆਂ ਦੇ ਨਾਂ ਲਿਖੇ ਗਏ ਹਨ ਉਨਾ ਅਧਿਕਾਰੀਆਂ ਦੇ ਖ਼ਿਲਾਫ਼ ਬਣਦੀ ਸਖ਼ਤ ਤੋ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । ਸਾਡੀ ਮੰਗ ਹੈ ਕਿ ਬਿਨਾ ਕਿਸੇ ਪੱਖਪਾਤ ਤੋ ਭੇਦਭਾਵ ਤੋ ਬਣਦੀ ਹੋਈ ਜਰੂਰੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਦਿਹਾਤੀ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ , ਵਿਕਰਮਜੀਤ ਸਿੰਘ ਚੌਧਰੀ ਵਿਧਾਇਕ ਫਿਲੌਰ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ, ਡਾ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਰਾਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਗੁਰਨਾਮ ਸਿੰਘ ਮੁਲਤਾਨੀ, ਵਿਜੇ ਕੁਮਾਰ ਦਕੋਹਾ, ਮਨਦੀਪ ਜੱਸਲ, ਮੰਗਾ ਸਿੰਘ ਮੁੱਧੜ, ਸੁਖਵਿੰਦਰ ਸੁੱਚੀ ਪਿੰਡ, ਸੁਨੀਲ ਦਕੋਹਾ, ਮਨੋਜ ਕੁਮਾਰ ਮਨੂੰ, ਰਾਜੇਸ਼ ਜਿੰਦਲ , ਪ੍ਰੇਮ ਨਾਥ ਦਕੋਹਾ, ਰਛਪਾਲ ਜੱਖੂ, ਸੋਨੂੰ ਸੰਧਰ, ਵਿਪਨ ਕੁਮਾਰ, ਪਵਨ ਕੁਮਾਰ, ਸੁਰਿੰਦਰ ਕੰਡੀ, ਰੋਹਨ ਚੱਢਾ, ਕਰਨ ਕੌਸ਼ਲ, ਆਨੰਦ ਬਿੱਟੂ |


108

Share News

Login first to enter comments.

Latest News

Number of Visitors - 132962