Wed, 05 Aug 2026
Post Details

ਸ਼ਹੀਦ ਸ ਭਗਤ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਜ਼ਿਲਾ ਕਾਂਗਰਸ ਕਮੇਟੀ ਨੇ ਓਹਨਾ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ  ।

ਜਿਲਾ ਕਾਂਗਰਸ ਕਮੇਟੀ ਜਲੰਧਰ ਦੇ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਹੇਠ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ।

 

ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ) : ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਸ਼ਹੀਦ ਸ ਭਗਤ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਸ਼ਹੀਦ ਸ ਭਗਤ ਸਿੰਘ ਚੌਂਕ ਵਿਖੇ ਸਥਿਤ ਸ.ਭਗਤ ਸਿੰਘ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਜਲੰਧਰ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਆਪਣੇ ਮਹਾਨ ਯੋਧਿਆਂ ਨੂੰ ਜਿਨਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ । ਪਰ ਅੱਜ ਨਗਰ ਨਿਗਮ ਜਲੰਧਰ ਵਲੋ ਇਨਾਂ ਮਹਾਨ ਦਿਨਾਂ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ ਜਦਕਿ ਆਮ ਆਦਮੀ ਪਾਰਟੀ ਨੇ ਸ਼ਹੀਦਾ ਨੇ ਨਾਮ ਤੇ ਵੋਟਾਂ ਲੈ ਕੇ ਸਤਾ ਹਾਸਿਲ ਕੀਤੀ ਪਰ ਅਜ ਉਨਾ ਸ਼ਹੀਦਾ ਨੂੰ ਨਜਰਅੰਦਾਜ ਕਰ ਰਹੇ ਹਨ । ਇਸ ਮੌਕੇ ਤੇ ਨਰੇਸ਼ ਵਰਮਾ,  ਡਾ ਸ਼ਿਵ ਦਿਆਲ ਮਾਲੀ, ਹਰਪਾਲ ਮਿੰਟੂ , ਮਨਦੀਪ ਜੱਸਲ, ਰਵੀ ਸੈਣੀ, ਭਗਤ ਬਿਸ਼ਨ ਦਾਸ, ਕੀਮਤੀ ਸੈਣੀ, ਵਿਪਨ ਕੁਮਾਰ, ਯਸ਼ ਪਾਲ, ਅਸ਼ੋਕ ਖੰਨਾ, ਸ਼ੈਰੀ ਮੱਕੜ, ਅਸ਼ੋਕ ਹੰਸ, ਮੁਕੇਸ਼ ਗਰੋਵਰ , ਸੁਧੀਰ ਘੁੱਗੀ, ਮਨਦੀਪ ਕੌਰ , ਹਰੀਸ਼ ਕੁਮਾਰੀ, ਰਜਨੀ ਬਾਲਾ, ਗਿੱਤੂ ਮੌਜੂਦ ਸਨ ।

Comments

No comments yet.



Latest News

Number of Visitors - 191962