Thursday, 29 Jan 2026

ਸ਼ਤਾਬਦੀ ਐਕਸਪ੍ਰੈਸ 'ਤੇ ਪੱਥਰਬਾਜ਼ੀ

ਐਤਵਾਰ ਰਾਤ ਨੂੰ ਦਿੱਲੀ-ਅੰਮ੍ਰਿਤਸਰ ਦੇ ਵਿਚਕਾਰ ਚੱਲਣ ਵਾਲੀ ਵੀਆਈਪੀ ਟਰੇਨ ਸ਼ਤਾਬਦੀ ਐਕਸਪ੍ਰੈਸ 'ਤੇ ਪੱਥਰਬਾਜ਼ੀ ਹੋਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਇਸ ਦੌਰਾਨ ਟਰੇਨ ਦੇ 2 ਡਿੱਬਿਆਂ ਦੇ ਸ਼ੀਸ਼ੇ ਟੁੱਟ ਗਏ, ਹਾਲਾਂਕਿ ਇਸ 'ਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਟਰੇਨ 'ਚ ਬੈਠੇ ਯਾਤਰੀਆਂ ਨੇ ਇਸ ਦੀ ਸ਼ਿਕਾਇਤ RPF ਨੂੰ ਕੀਤੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਘਟਨਾ ਰਾਤ ਕਰੀਬ 10 ਵਜੇ ਦਿੱਲੀ ਤੋਂ ਆ ਰਹੀ ਸ਼ਤਾਬਦੀ ਟਰੇਨ ਨੰਬਰ 12013 ਨਾਲ ਵਾਪਰੀ। ਟਰੇਨ ਕਰੀਬ 20 ਮਿੰਟ ਲੇਟ ਸੀ, ਜਿਸ ਕਾਰਨ ਰਾਤ ਸਮੇਂ ਲੁਧਿਆਣਾ ਆਊਟਰ 'ਤੇ ਇਸ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਇਸ ਦੌਰਾਨ ਅਣਪਛਾਤੇ ਲੋਕਾਂ ਨੇ ਟਰੇਨ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਟਰੇਨ ਦੇ ਐਗਜ਼ੀਕਿਊਟਿਵ ਕਲਾਸ ਕੋਚ K1 ਅਤੇ C13 ਦੇ ਸ਼ੀਸ਼ੇ ਟੁੱਟ ਗਏ।

ਇਸ ਦੌਰਾਨ ਟਰੇਨ ਵਿਚ ਬੈਠੇ ਯਾਤਰੀ ਸਹਿਮ ਗਏ। ਲੋਕਾਂ ਨੇ ਇਸ ਦੀ ਸੂਚਨਾ ਆਰਪੀਐਫ ਨੂੰ ਦਿੱਤੀ। ਕਰੀਬ 5 ਮਿੰਟ ਦੇ ਰੁਕਣ ਤੋਂ ਬਾਅਦ ਟਰੇਨ ਚੱਲਣ ਲੱਗੀ ਤਾਂ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।

ਦੱਸ ਦੇਈਏ ਕਿ ਟਰੇਨ 'ਤੇ ਪੱਥਰਬਾਜ਼ੀ ਦੀ ਇਹ ਘਟਨਾ ਕੋਈ ਨਵੀਂ ਨਹੀਂ ਹੈ। ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ। ਦੋ ਮਹੀਨੇ ਪਹਿਲਾਂ ਬਿਆਸ ਨੇੜੇ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਹਰਿਮੰਦਰ ਸਾਹਿਬ ਮੇਲ 'ਤੇ ਪੱਥਰਬਾਜ਼ੀ ਹੋਈ ਸੀ, ਜਿਸ ਕਾਰਨ ਏ ਸੀ ਕੋਚ ਦੇ 2 ਡਿੱਬਿਆਂ ਦੇ ਸ਼ੀਸ਼ੇ ਟੁੱਟ ਗਏ ਸਨ। ਫਿਰ ਵੀ ਜਾਂਚ ਸ਼ੁਰੂ ਹੋ ਗਈ ਪਰ ਪੁਲਸ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ।


10

Share News

Login first to enter comments.

Latest News

Number of Visitors - 132858