ਮਾਹਿਰ ਡਾਕਟਰਾਂ ਨੇ ਮੈਡੀਕਲ ਕੈਂਪ ਵਿਚ ਆਏ ਲਗਭਗ 100 ਤੋਂ ਵੱਧ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ।
ਅੱਜ ਮਿਤੀ 14 ਸਤੰਬਰ (ਸੋਨੂੰ) ਸੁਆਮੀ ਕ੍ਰਿਸ਼ਨਾ ਨੰਦ ਚੈਰੀਟੇਬਲ ਟਰੱਸਟ (ਰਜਿ.), ਵਲੋਂ ਸੁਆਮੀ ਕ੍ਰਿਸ਼ਨਾ ਨੰਦ ਮਹਾਰਾਜ ਜੀ ਨੂੰ ਸਮਰਪਿਤ ਅੱਖਾਂ ਅਤੇ ਜਨਰਲ ਸਰਜਰੀ ਦੇ ਨਾਲ ਸੰਬੰਧਿਤ ਰੋਗਾਂ ਅਤੇ ਚੈੱਕਅਪ ਲਈ ਦੂਸਰਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਟਰੱਸਟ ਦੇ ਜਨਰਲ ਸਕੱਤਰ ਸ਼੍ਰੀ ਅਸ਼ਵਨੀ ਕੁਮਾਰ ਬਿਰਦੀ ਜੀ ਨੇ ਕਿਹਾ ਸੁਆਮੀ ਕ੍ਰਿਸ਼ਨਾ ਨੰਦ ਮਹਾਰਾਜ ਜੀ ਸਮੂਹ ਨਗਰ ਵਾਸੀਆਂ ਅਤੇ ਦੁਨੀਆਂ ਵਿੱਚ ਵਸਦੇ ਲੋਕਾਂ ਨੂੰ ਹਮੇਸ਼ਾ ਨਸ਼ਿਆ ਤੋ ਦੂਰ ਰਹਿਣ, ਬੱਚਿਆਂ ਨੂੰ ਪੜਾਉਣ ਅਤੇ ਆਪਣੇ ਮਹਾਂ ਪੁਰਸ਼ਾਂ ਦੀ ਸੋਚ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੇ ਸਨ।
ਇਸ ਫ੍ਰੀ ਮੈਡੀਕਲ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾ. ਪੱਲਵੀ, ਡਾ. ਸਮਾਈਲ ਅਤੇ ਡਾ. ਸਿਮਰਨ (ਮੈਡੀਸਿਨ ਡਿਪਾਰਟਮੇਂਟ), ਸ਼ਮੀ ਭੱਲਾ (ਮਾਰਕੇਟਿੰਗ ਅਫਸਰ- ਪਿਮਸ) ਅਤੇ ਪਿਮਸ (ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਜਲੰਧਰ) ਤੋਂ ਮੈਡੀਕਲ ਟੀਮ ਨੇ ਕੈਂਪ ਵਿਚ ਆਏ ਲਗਭਗ 100 ਤੋਂ ਵੱਧ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਅਤੇ ਅੱਖਾਂ ਲਈ ਆਈ ਡ੍ਰੌਪ ਵੀ ਦਿੱਤੇ ਗਏ।
ਕੈਂਪ ਦੇ ਅੰਤ ਵਿੱਚ ਟਰੱਸਟ ਦੇ ਜਨਰਲ ਸਕੱਤਰ ਸ਼੍ਰੀ ਅਸ਼ਵਨੀ ਕੁਮਾਰ ਬਿਰਦੀ, ਟਰੱਸਟ ਦੇ ਮੈਂਬਰਾਂ ਅਤੇ ਆਏ ਹੋਏ ਸੇਵਕਾਂ ਟੇਕ ਚੰਦ ਬੰਗੜ (ਪ੍ਰਧਾਨ) ਵਿਨੋਦ ਕੁਮਾਰ, ਐਡਵੋਕੇਟ ਤਜਿੰਦਰ ਬੱਧਣ, ਅਮਿਤ ਪਾਲ (ਕੈਸ਼ੀਅਰ- ਖੁਲਾਰ ਗੜ), ਅਸ਼ੋਕ ਜੱਸੀ, ਗੌਰਵ ਬੰਗੜ, ਰੌਸ਼ਨ ਲਾਲ, ਸੰਨੀ ਬੰਗੜ, ਚੰਚਲ ਜੱਸੀ, ਮਦਨ ਲਾਲ, ਨਰਿੰਦਰ ਕੁਮਾਰ, ਸੁਰਜੀਤ ਪਾਲ, ਪਰਸ਼ੋਤਮ, ਸੋਨੂੰ ਭੰਡਾਰੀ, ਸੰਦੀਪ ਟੰਡਨ, ਡਾ. ਅਸ਼ਵਨੀ ਕੌਲ, ਮਨਜਿੰਦਰ ਪਾਲ, ਪਵਨ ਬੱਧਣ, ਕੁਲਵਿੰਦਰ ਜੱਸੀ, ਦੀਪਕ ਬੱਧਣ ਆਦਿ ਨੇ ਆਏ ਹੋਏ ਮਾਹਿਰ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਆਪਣੀਆਂ ਸੇਵਾਵਾਂ ਦੇਣ ਲਈ ਧੰਨਵਾਦ ਕੀਤਾ ਇਸ ਮੋਕੇ ਕੌਂਸਲਰ ਸ਼੍ਰੀ ਸੀਮਾ ਰਾਣੀ ਅਤੇ ਪਾਰਸ਼ਦ ਪਤੀ ਚਰਨਜੀਤ ਬੱਧਣ ਵੀ ਕੈਂਪ ਵਿੱਚ ਹਾਜਰ ਸਨ।
Login first to enter comments.