न्यूजीलैंड में पंजाबियों की भर्ती का विरोध, पुलिस ने प्रदर्शन रोका
ਨਿਗਮ ਨੇ ਪਹਿਲੇ ਪ੍ਰਾਈਵੇਟ ਜਿੰਦਲ ਕੰਪਨੀ ਨੂੰ ਇਸ ਤਰ੍ਹਾ ਦਾ ਪ੍ਰੋਜੈਕਟ ਦਿੱਤਾ ਸੀ , ਜੋ ਸਿਰੇ ਨਹੀਂ ਸੀ ਚੜਿਆ ।
ਜਲੰਧਰ ਅੱਜ ਮਿਤੀ 07 ਸਿਤੰਬਰ (ਸੋਨੂੰ) : ਜਲੰਧਰ ਨਗਰ ਨਿਗਮ ਨੇ ਸ਼ਹਿਰ ਦੀ ਕੂੜੇ ਵਾਲੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ 143 ਕਰੋੜ ਦਾ ਕੂੜਾ ਪ੍ਰਬੰਧਾਂ ਲਈ ਪ੍ਰਾਜੈਕਟ ਬਣਾਇਆ,ਜਿਸ ਦੀ ਟੈਂਡਰ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ, ਨਗਰ ਨਿਗਮ ਦੀ ਯੂਨੀਅਨਾਂ ਨੂੰ ਇਸ ਦੀ ਭਣਕ ਮਿਲਣ ਦੇ ਉਹਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਪਰ ਬਾਬਾ ਸੋਡਲ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਹੜਤਾਲ ਨਹੀਂ ਕੀਤੀ । ਨਿਗਮ ਨੇ ਮੇਲੇ ਤੋਂ ਬਾਅਦ ਹੜਤਾਲ ਕਰਨ ਦੀ ਚਿਤਾਵਨੀ ਵੀ ਦਿੱਤੀ ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਨਗਰ ਨਿਗਮ ਜਲੰਧਰ ਪਹਿਲੇ ਵੀ ਕੂੜਾ ਦਾ ਪ੍ਰਬੰਧ ਪ੍ਰਾਈਵੇਟ ਜਿੰਦਲ ਕੰਪਨੀ ਨੂੰ ਦੇ ਚੁੱਕੀ ਹੈ ਜੋ ਕਿ ਯੂਨੀਅਨਾਂ ਦੇ ਦਵਾ ਹੇਠ ਅਧੂਰਾ ਛੱਡ ਕੇ ਭੱਜ ਚੁੱਕੀ ਹੈ, ਜਿੰਦਲ ਕੰਪਨੀ ਨੇ ਨਗਰ ਨਿਗਮ ਜਲੰਧਰ ਉੱਤੇ 1000 ਕਰੋੜ ਦੇ ਮੁਬਾਬਜੇ ਦਾ ਦਾਅਵਾ ਕੀਤਾ । ਜਿਸ ਦਾ ਕੇਸ ਆਰਬੀਟੇਟਰ ਕੋਲ ਚੱਲ ਰਿਹਾ ਹੈ ।






Login first to enter comments.