Thursday, 29 Jan 2026

ਨਗਰ ਨਿਗਮ ਵਲੋ ਅਰਬਨ ਅਸਟੇਟ 1 -2  ਦੇ ਅੰਡਰ ਬ੍ਰਿਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕਰਨ ਭਰਿਆ ਪਾਣੀ:ਬਲਰਾਜ ਠਾਕੁਰ 

ਅੰਡਰ ਬ੍ਰਿਜ ਨੂੰ ਛੱਤ ਪਾ ਕੇ ਕਵਰ ਕਰਨਾ ਚਾਹੀਦਾ ਹੈ ਅਤੇ ਪਾਣੀ ਨਿਕਾਸੀ ਲਈ ਪੰਪ ਦਾ ਪ੍ਰਬੰਧ ਚਾਹੀਦਾ ਹੈ: ਬਲਰਾਜ ਠਾਕੁਰ 


ਅਰਬਨ ਅਸਟੇਟ 1 -2 ਨੂੰ  ਵਾਲਾ ਨਵਾਂ ਬਣਿਆ ਅੰਡਰ ਬ੍ਰਿਜ ਪਾਣੀ ਨਾਲ ਭਰਿਆ 7-8 ਘੰਟੇ ਲਾ ਕੇ ਨਗਰ ਨਿਗਮ ਨੇ ਮਸ਼ੀਨਰੀ ਲਗਾ ਕੇ ਕੀਤਾ ਖਾਲੀ ।

ਜਲੰਧਰ ਅੱਜ ਮਿਤੀ 1 ਸਿਤੰਬਰ (ਸੋਨੂੰ) : ਕੱਲ੍ਹ ਰਾਤ ਦੀ ਬਾਰਿਸ ਨੇ ਸ਼ਹਿਰ ਦੇ ਲੋਕਾਂ ਦਾ ਜੀਵਨ ਅਸਤ-ਵਿਅਸਤ ਕੀਤਾ, ਲੋਕਾਂ ਨੂੰ ਕਰਨਾ ਪਿਆ ਭਾਰੀ ਮੁਸਕਲਾਂ ਅਤੇ ਨੁਕਸਾਨ ਦਾ ਸਾਮਣਾ ।
ਅਰਬਨ ਅਸਟੇਟ 1,2 ਦਾ ਰੇਲਵੇ ਅੰਡਰ ਬ੍ਰਿਜ ਪਾਣੀ ਨਾਲ ਨੱਕੋ ਨੱਕ ਭਰਿਆ ਲੋਕਾਂ ਦੀ ਇਸ ਨਾਲ ਹੋਈ ਆਵਾਜਾਈ ਬੰਦ । ਲੋਕਾਂ ਦੀ ਮੁਸ਼ਕਲਾਂ ਨੂੰ ਦੇਖਣ ਸੁਣਨ ਨੂੰ ਉੱਘੇ ਕਾਂਗਰਸੀ ਨੇਤਾ ਬਲਰਾਜ ਠਾਕੁਰ ਵੀ ਮੌਕੇ ਤੇ ਪਹੁੰਚੇ ਲੋਕਾਂ ਨੇ ਉਨ੍ਹਾਂ ਨੂੰ ਅਪਣੀ ਮੁਸਕਲਾਂ ਦੱਸੀਆਂ ਅਤੇ ਕਿਹਾ ਕਿ ਜੇ ਫੇਸ 2 ਅਤੇ ਸੁਭਾਨਾ ਰੇਲਵੇ ਫਾਟਕ ਬੰਦ ਨਾਂ ਹੁੰਦੇ ਤਾਂ ਲੋਕਾਂ ਕੋਲ ਇਸ ਦਾ ਬਦਲ ਹੋਣਾ ਸੀ, ਉਹਨਾਂ ਨੇ ਕਿਹਾ ਕਿ ਇਸ ਅੰਡਰ ਬ੍ਰਿਜ ਦੇ ਪਾਣੀ ਦੀ ਨਿਕਾਸੀ ਦਾ ਢੁੱਕਮਾ ਅਤੇ ਪੁਖਤਾ ਪ੍ਰਬੰਧ ਕੀਤਾ ਜਾਵੇ । ਬਲਰਾਜ ਠਾਕੁਰ ਨੇ ਕਿਹਾ ਕਿ ਅੰਡਰ ਬ੍ਰਿਜ ਉੱਤੇ ਛੱਤ ਪਾ ਕੇ ਕਵਰ ਕਰਨਾ ਚਾਹੀਦਾ ਸੀ ਪਰ ਸਰਕਾਰ ਵੱਲੋਂ ਇਸ ਦਾ ਪ੍ਰਬੰਧ ਨਾਂ ਕਰਨ ਕਰਕੇ ਅੱਜ ਸਾਨੂ ਇਹ ਦਿਨ ਦੇਖਣਾ ਪੈ ਰਿਹਾ ਹੈ । 
ਬਲਰਾਜ ਠਾਕੁਰ ਨੇ ਕਿਹਾ ਕਿ ਉਹ ਪ੍ਰਸ਼ਾਸਨ ਨਾਲ ਇਸ ਸਬੰਧਤ ਵਿੱਚ ਗੱਲਬਾਤ ਕਰ ਕੇ ਇਸ ਮਸਲੇ ਦਾ ਹੱਲ ਕਰਵਾਉਂਗੇ , ਠਾਕੁਰ ਨੇ ਇਹ ਵੀ ਕਿਹਾ ਕਿ ਉਹ ਤੁਹਾਡੀ ਬੰਦ ਕੀਤੇ ਫਾਟਕਾਂ ਦੀ ਖੁੱਲ੍ਹਵਾਉਣ ਮੰਗ ਨਾਲ ਸਹਿਮਤ ਹੈ,  ਅਤੇ ਇਸ ਲਈ ਤੁਹਾਡੇ ਨਾਲ ਹਾਂ ।


2316

Share News

Login first to enter comments.

Latest News

Number of Visitors - 132693