Thursday, 29 Jan 2026

ਸਮੇ ਸਿਰ ਸ਼ਹਿਰ ਦੇ ਸੀਵਰੇਜ ਦੀ ਸਫ਼ਾਈ ਕੀਤੀ ਹੁੰਦੀ ਤਾਂ ਸ਼ਹਿਰ ਦਾ ਇਹ ਹਾਲ ਤਾਂ ਨਾਂ ਹੁੰਦਾ : ਬਲਰਾਜ ਠਾਕੁਰ 

ਮਾਡਲ ਟਾਊਨ ਮਾਰਕੀਟ ਪਾਣੀ ਨਾਲ ਹੋਇਆ ਨੁਕਸਾਨ, ਅੰਡਰ ਗਰਾਊਂਡ ਅਤੇ ਗਾਬਾ ਮਾਰਕੀਟ ਅਤੇ ਕਈ ਦੁਕਾਨਦਾਰਾਂ ਹੋਇਆ ਭਾਰੀ ਨੁਕਸਾਨ ।

ਜਲੰਧਰ ਅੱਜ ਮਿਤੀ  1 ਸਿਤੰਬਰ (ਸੋਨੂੰ) : ਕਲ ਰਾਤ ਦੀ ਬਾਰਿਸ ਨਾਲ ਪੂਰਾ ਸ਼ਹਿਰ ਜਲਮਗਨ ਹੋ ਗਇਆ ਸ਼ਹਿਰ ਦੇ ਇਲਕਿਆਂ ਵਿੱਚ ਚਾਰ- ਪੰਜ ਪਾਣੀ ਭਰ ਗਿਆ ਜਿਸ ਲੋਕਾਂ ਦਾ ਬਹੁਤ ਮਾਲੀ ਨੁਕਸਾਨ ਹੋਇਆ, ਸ਼ਹਿਰ ਦੀਆਂ ਬੇਸਮੈਂਟਾਂ ਪਾਣੀ ਨਾਲ ਭਰ ਗਈਆਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮਿਸਕਲ ਹੋ ਗਿਆ ਸੀ । 
ਲੋਕਾਂ ਦੀਆਂ ਕਾਰਾਂ ਸਕੂਟਰ ਆਦ ਵਹਿਕਲ ਪਾਣੀ ਵਿੱਚ ਫਸੇ ਰਹੇ । 
ਮਾਡਲ ਟਾਊਨ ਇਲਾਕੇ ਕਈ ਦੁਕਾਨ ਭਾਰੀ ਮੀਹ ਨੂੰ ਦੇਖਦੇ ਹੋਏ ਮੌਕੇ ਤੇ ਵੀ ਪਹੁੰਚ ਗਏ ਪਰ ਅਪਣੀਆ ਦੁਕਾਨਾਂ ਵਿੱਚ ਭਰਦੇ ਦੇਖ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਫ਼ੋਨ ਕਰਦੇ ਰਹੇ ਪਰ ਕੋਈ ਮੁਲਾਜ਼ਮ ਨਾਂ ਆਉਣ ਕਾਰਣ ਵੇਵਸ ਹੋ ਅਪਣਿਆ ਦੁਕਾਨਾਂ/ਬੇਸਮੈਂਟਾਂ ਉੱਚ ਪਾਣੀ ਦੇਖਦੇ ਰਹੇ ਪਰ ਪਰ ਕੁਝ ਨਾ ਕਰ ਸਕੇ ।
 ਮਾਡਲ ਟਾਊਨ ਵਿਖੇ ਇਲਾਕਾ ਕੌਂਸਲਰ ਬਲਰਾਜ ਠਾਕੁਰ ਅਫਸਰਾਂ ਅਤੇ ਕਰਮਚਾਰੀਆਂ ਨਾਲ ਪਹੁੰਚੇ 
ਮਾਡਲ ਟਾਊਨ ਮਾਰਕੀਟ ਦੀਆਂ ਬਣੀਆਂ ਬੇਸਮੈਂਟ ਤੋਂ ਨਗਰ ਨਿਗਮ ਅਤੇ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਅਤੇ ਉਹਨਾਂ ਸਹਿਯੋਗੀਆਂ ਦੇ ਸਹਿਯੋਗ ਨਾਲ ਪਾਣੀ ਕਢਵਾਇਆ ਗਿਆ ।
ਬਲਰਾਜ ਠਾਕੁਰ ਕਿਹਾ ਕਿ ਜੇ ਨਗਰ ਨਿਗਮ ਬਰਸਾਤਾਂ ਆਓਣ ਤੋਂ ਪਹਿਲਾਂ ਸੀਵਰੇਜ ਦੀ ਸਫ਼ਾਈ ਕਰਵਾ ਲੈਂਦੀ ਤਾਂ ਸ਼ਹਿਰ ਵਾਸੀਆਂ ਦਾ ਇੰਨਾ ਨੁਕਸਾਨ ਨਾਂ ਹੁੰਦਾ ।


1405

Share News

Login first to enter comments.

Latest News

Number of Visitors - 132693