ਜਿਮਨਾਸਟਿਕ ਸ਼ੋ ਦਾ ਆਯੋਜਨ ਭਾਰਤ ਸਰਕਾਰ ਦੇ ਸਪੋਰਟਸ ਵਿਭਾਗ ਵੱਲੋਂ ਕਰਵਾਇਆ ਗਿਆ ।
ਜਲੰਧਰ ਅੱਜ ਮਿਤੀ 29 ਅਗਸਤ (ਸੋਨੂੰ) : ਭਾਰਤ ਸਰਕਾਰ ਦੇ ਸਪੋਰਟਸ ਵਿਭਾਗ ਵੱਲੋਂ ਮੇਜਰ ਧਿਆਨ ਚੰਦ ਹਾਕੀ ਉਲੰਪਿਅਨ ਦੀ ਯਾਦ ਵਿੱਚ ਜਿਮਨਾਸਟਿਕ ਦਾ ਖੇਡ ਸ਼ੋਅ ਕਰਵਾਇਆ ਗਿਆ । ਜਿਸ ਤਹਿਤ ਅੱਜ ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਵੱਲੋਂ ਜਲੰਧਰ ਜਿਮਨਾਸਟਿਕ ਦੇ ਸਹਿਯੋਗ ਨਾਲ ਜਲੰਧਰ ਜਿਮਨੇਜੀਅਮ ਹਾਲ ਵਿੱਚ ਮਨਾਇਆ ਗਿਆ ।ਇਸ ਵਿੱਚ ਕਰੀਬ 100 ਖਿਡਾਰੀਆਂ ਨੇ ਵੱਖ-ਵੱਖ ਈਵੰਟਾ ਵਿੱਚ ਹਿੱਸਾ ਲਿਆ ।
ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਸਾਰੇ ਖਿਡਾਰੀਆਂ ਲਈ ਰੀਫਰੈਸਮੈੰਟ ਦਾ ਪ੍ਰਬੰਧ ਕੀਤਾ ਗਿਆ ਸੀ । ਇਸ ਪ੍ਰੋਗਰਾਮ ਵਿੱਚ ਖਿਡਾਰੀਆਂ ਦੇ ਮਾਤਾ-ਪਿਤਾ ਤੋਂ ਇਲਾਵਾ ਜਲੰਧਰ ਸਪੇਰਟਸ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਬਾਜਵਾ, ਕੁਲਵਿੰਦਰ ਸਿੰਘ ਥਿਆਰਾ ਰਿਟਾਇਰਡ ਐਸ਼.ਐਸ. ਪੀ ਪ੍ਰਧਾਨ ਪੰਜਾਬ ਜਿਮਨਾਸਟਿਕ ਐਸੋਸੀਏਸ਼ਨ, ਤਜਿੰਦਰ ਸਿੰਘ ਡਿਪਟੀ ਕਮਾਂਡੈਂਟ ਕਵਲਜੀਤ ਸਿੰਘ, ਸਤੀਸ਼ ਕੁਮਾਰ, ਹਰਵਿੰਦਰ ਸਿੰਘ, ਲਵ ਕੁਮਾਰ, ਅਸ਼ਵਨੀ ਕੁਮਾਰ ਆਦਿ ਭਾਰੀ ਗਿਣਤੀ ਵਿੱਚ ਹਾਜ਼ਰ ਸਨ ।
Login first to enter comments.