Baba Deep Singh Ji Parkash Purab at Gurduwara Shaheeda Sahib
ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋ ਹਥਿਆਰਾਂ ਸਬੰਧੀ ਹੁਕਮ ਜ਼ਾਰੀ ਕਰਨ ਤੋਂ ਬਾਅਦ ਵੀ ਕਈ ਪੰਜਾਬੀ ਸਿੰਗਰ ਆਪਣੇ ਗੀਤ 'ਚ ਗੰਨ ਕਲਚਰ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।
ਦਰਅਸਲ ਲੁਧਿਆਣਾ ਦਿਹਾਤੀ ਪੁਲਿਸ ਨੇ '32 ਬੋਰ' ਗੀਤ ਨੂੰ ਰਿਲੀਜ਼ ਕਰਨ ਲਈ ਇੱਕ ਗਾਇਕ, ਇੱਕ ਨਿਰਮਾਤਾ ਅਤੇ ਇੱਕ ਸੰਗੀਤ ਕੰਪਨੀ ਦੇ ਮਾਲਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਮਿਊਜ਼ਿਕ ਕੰਪਨੀ ਖ਼ਿਲਾਫ਼ ਗੀਤ ਵਿੱਚ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਦੋਸ਼ ਹੇਠ ਥਾਣਾ ਸਦਰ ਰਾਏਕੋਟ ਵਿੱਚ ਕੇਸ ਦਰਜ਼ ਕੀਤਾ ਹੈ।
ਨਿਰਮਾਤਾ ਸੱਤਾ ਡੀਕੇ ਨੇ 32 ਬੋਰ ਦੇ ਸਿਰਲੇਖ ਹੇਠ ਗਾਇਕ ਤਾਰੀ ਕਾਸਾਪੁਰੀਆ ਦੁਆਰਾ ਡੱਬ ਕੀਤਾ 32 ਬੋਰ ਦੇ ਗੀਤ ਨੂੰ ਰਿਲੀਜ਼ ਕੀਤਾ ਸੀ। ਇਹ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਕੰਪਨੀ, ਗਾਇਕ ਅਤੇ ਨਿਰਮਾਤਾ ਦੇ ਖਿਲਾਫ ਥਾਣਾ ਸਦਰ ਰਾਏਕੋਟ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।






Login first to enter comments.