Friday, 30 Jan 2026

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਵੋਟ ਚੋਰ ਗੱਦੀ ਛੋੜ ਮੁਹਿੰਮ ਦੇ ਤਹਿਤ ਕੈਂਡਲ ਮਾਰਚ ਕੱਢਿਆ

ਕੈਂਡਲ ਮਾਰਚ ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕ ਚੌਕ ਤੇ ਖਤਮ ਹੋਇਆ ।
ਜਲੰਧਰ ਅੱਜ ਮਿਤੀ 14 ਅਗਸਤ (ਸੋਨੂੰ) ; ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਵੋਟ ਚੋਰ ਗੱਦੀ ਛੋੜ ਮੁਹਿੰਮ ਦੇ ਤਹਿਤ ਕੈਂਡਲ ਮਾਰਚ ਕੱਢਿਆ ਗਿਆ । ਇਸ ਮੌਕੇ ਤੇ ਪਹੁੰਚੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਬੀਜੇਪੀ ਸਰਕਾਰ ਅਤੇ ਚੋਣ ਕਮਿਸ਼ਨ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ । ਇਸ ਮੌਕੇ ਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਮੋਦੀ ਸਰਕਾਰ ਨਾਲ ਰਲ ਕੇ ਫਰਜ਼ੀ ਵੋਟਾਂ ਕੇ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਵਿੱਚ ਲਗੀ ਹੋਈ ਹੈ । ਜਿਸ ਦਾ ਖੁਲਾਸਾ ਸ਼੍ਰੀ ਰਾਹੁਲ ਗਾਂਧੀ ਜੀ ਵਲੋਂ ਕੀਤਾ ਗਿਆ ਅਤੇ ਸਾਰੇ ਫਰਜੀਵਾੜ੍ਹੇ ਨੂੰ ਸਾਰਿਆ ਸਾਹਮਣੇ ਲਿਆਂਦਾ । ਮੋਦੀ ਸਰਕਾਰ ਵਲੋ ਇਸ ਤਰੀਕੇ ਨਾਲ ਵੋਟ ਚੋਰੀ ਕਰਕੇ ਵੱਖ ਵੱਖ ਰਾਜਾਂ ਵਿੱਚ ਅਪਣਾ ਰਾਜ ਸਥਾਪਿਤ ਕੀਤਾ ਜਾ ਰਿਹਾ ਹੈ । ਚੋਣ ਕਮਿਸ਼ਨ ਵਲੋ ਇਸ ਤਰਾਂ ਨਾਲ ਮੋਦੀ ਸਰਕਾਰ ਨਾਲ ਰਲ ਕੇ ਸ਼ਰੇਆਮ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ । ਇਸ ਤਰਾਂ ਨਾਲ ਕਰਕੇ ਮੋਦੀ ਸਰਕਾਰ ਚੋਣ ਕਮਿਸ਼ਨ ਨਾਲ ਮਿਲ ਕੇ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਵਿੱਚ ਰੁਕਾਵਟ ਪਾ ਰਹੇ ਹਨ । ਇਸ ਮੌਕੇ ਤੇ ਰਵਿੰਦਰ ਡਾਲਵੀ ਸਹਿ ਇੰਚਾਰਜ ਪੰਜਾਬ ਕਾਂਗਰਸ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ, ਰਾਣਾ ਗੁਰਜੀਤ ਸਿੰਘ ਸਾਬਕਾ ਮੰਤਰੀ ਪੰਜਾਬ , ਪਰਗਟ ਸਿੰਘ ਵਿਧਾਇਕ ਅਤੇ ਸਾਬਕਾ ਮੰਤਰੀ ਪੰਜਾਬ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ,ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਅਤੇ ਜਿਲਾ ਪ੍ਰਧਾਨ ਦਿਹਾਤੀ, ਰਜਿੰਦਰ ਬੇਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ, ਸਾਬਕਾ ਜ਼ਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਬਲਰਾਜ ਠਾਕੁਰ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ, ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਨਵਜੋਤ ਦਾਹੀਆ ਹਲਕਾ ਇੰਚਾਰਜ ਨਕੋਦਰ, ਪਰਮਜੋਤ ਸਿੰਘ ਸ਼ੈਰੀ ਚੱਢਾ, ਪਵਨ ਕੁਮਾਰ, ਮਨੋਜ ਕੁਮਾਰ ਮਨੂੰ ਵੜ੍ਹਿੰਗ, ਅਸ਼ਵਨ ਭੱਲਾ, ਰਣਦੀਪ ਸਿੰਘ ਲੱਕੀ ਸੰਧੂ, ਕੰਚਨ ਠਾਕੁਰ, ਰੇਨੂੰ ਸੇਠ, ਜਸਲੀਨ ਸੇਠੀ, ਬ੍ਰਹਮ ਦੇਵ ਸਹੋਤਾ, ਪਰਮਜੀਤ ਪੰਮਾ, ਵਿਕਾਸ ਤਲਵਾੜ, ਰਵਿੰਦਰ ਲਾਡੀ, ਰੋਹਨ ਚੱਢਾ, ਨਰੇਸ਼ ਵਰਮਾ, ਨਿਸ਼ਾਂਤ ਘਈ, ਨਵਦੀਪ ਜਰੇਵਾਲ, ਪਰਮਜੀਤ ਬੱਲ, ਪ੍ਰੇਮ ਸੈਣੀ, ਸਤਪਾਲ ਰਾਏ, ਅੰਗਦ ਦੱਤਾ, ਜਤਿੰਦਰ ਜੋਨੀ, ਅਤੁਲ ਚੱਢਾ, ਮੰਗਾ ਸਿੰਘ ਮੁੱਧੜ, ਜਗਦੀਪ ਸੋਨੂੰ ਸੰਧਰ ਕਰਨ ਕੌਸ਼ਲ, ਪ੍ਰੇਮ ਨਾਥ, ਦਰਸ਼ਨ ਪਹਿਲਵਾਨ, ਵਿਦੀਆਂ ਸਾਗਰ, ਹਰਮੀਤ ਸਿੰਘ, ਹਰਜੋਧ ਸਿੰਘ ਜੋਧਾ, ਸ਼ਿਵਮ ਪਾਠਕ, ਰਾਜ ਕੁਮਾਰ ਰਾਜੂ, ਦੀਪਕ ਸ਼ਰਮਾ ਮੋਨਾ, ਰਸ਼ਪਾਲ ਜੱਖੂ, ਜਲੰਧਰ ਸ਼ਹਿਰੀ ਅਤੇ ਦਿਹਾਤੀ ਦੇ ਬਲਾਕ ਪ੍ਰਧਾਨ, ਸੈਲਾਂ ਦੇ ਚੇਅਰਮੈਨ, ਕੌਂਸਲਰ ਅਤੇ ਸਾਬਕਾ ਕੌਂਸਲਰ, ਮੌਜੂਦ ਸਨ ।


146

Share News

Login first to enter comments.

Latest News

Number of Visitors - 133043