ਐਸੋਸੀਏਸ਼ਨ ਵਲੋ ਸਰਕਾਰ ਵਲੋ ਬਿਲਡਿੰਗ byelaws ਵਿਚ ਜੌ ਬਦਲਾਅ ਕਰਨ ਬਾਰੇ ਸੁਝਾਅ ਮੰਗੇ ਗਏ ਸੀ ਉਨ੍ਹਾਂ ਦਾ ਵਿਰੌਧ ਕੀਤਾ ਗਿਆ ।
ਜਲੰਧਰ ਅੱਜ ਮਿਤੀ 02 ਅਗਸਤ (ਸੋਨੂੰ) : ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਸੁਨੀਲ ਕਟਿਆਲ ਅਤੇ ਮੈਂਬਰਾਂ ਦਾ ਇੱਕ ਵਕਫ ਮੇਅਰ ਵਿਨੀਤ ਧੀਰ ਜੀ ਨੂੰ ਅਤੇ MTP ਇਕਬਾਲਪ੍ਰੀਤ ਸਿੰਘ ਰੰਧਾਵਾ ਜੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਦਿੱਤਾ । ਐਸੋਸੀਏਸ਼ਨ ਵਲੋ ਸਰਕਾਰ ਵਲੋ ਬਿਲਡਿੰਗ byelaws ਵਿਚ ਜੌ ਬਦਲਾਅ ਕਰਨ ਬਾਰੇ ਸੁਝਾਅ ਮੰਗੇ ਗਏ ਸੀ ਉਨ੍ਹਾਂ ਦਾ ਵਿਰੌਧ ਕੀਤਾ ਗਿਆ ਜਿਸ ਵਿਚ ਸਥਾਨਕ ਸਰਕਾਰਾਂ ਵਲੋ ਇਹ ਕਿਹਾ ਗਿਆ ਕਿ ਜਿੰਨੇ ਵੀ ਡਿਪਲੋਮਾ holder ਸਿਵਲ ਇੰਜੀਨੀਅਰ, ਡਰਾਫਟਸਮੈਨ ਯਾਂ ਸਰਵੇਅਰ ਹਨ ਉਹ ਜੌ ਪਹਿਲਾ 250 square ਮੀਟਰ ਤੱਕ ਨਕਸ਼ੇ ਪਾਸ ਕਰਦੇ ਸਨ ਹੁਣ ਸਿਰਫ 100 square ਮੀਟਰ ਤੱਕ ਦੇ ਪਲਾਟਾਂ ਦੇ ਨਕਸ਼ੇ ਪਾਸ ਕਰ ਸਕਣਗੇ । ਇਸ ਬਾਰੇ ਜੱਦ ਮੇਅਰ ਸਾਬ ਨੂੰ ਲਿਖਤੀ ਮੰਗ ਪੱਤਰ ਦਿੱਤਾ ਤਾਂ ਮੇਅਰ ਸਾਬ ਨੇ ਐਸੋਸੀਏਸ਼ਨ ਨੂੰ ਆਸ਼ਵਾਸਨ ਦਿੱਤਾ ਕਿ ਇਹ ਸਰਾਸਰ ਗ਼ਲਤ ਹੋਣ ਜਾ ਰਿਹਾ ਹੈ ਅਤੇ ਉਹ ਇਸ ਬਾਰੇ ਸਥਾਨਕ ਸਰਕਾਰਾਂ ਨਾਲ ਰਾਫਤਾ ਕਾਇਮ ਕਰਨਗੇ । ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਆਦਾ ਤਰ ਜਲੰਧਰ ਦੇ ਨਕਸ਼ੇ ਸਾਡੇ ਵਲੋ ਹੀ ਪਾਸ ਕਰਵਾਏ ਜਾਂਦੇ ਹਨ ਜਿਸ ਨਾਲ ਹਰ ਸਾਲ ਕਾਰਪੋਰੇਸ਼ਨ ਦਾ ਰਵੇਨੁ ਵੱਧਦਾ ਹੈ । ਇਸ ਮੌਕੇ ਰਾਜਵਿੰਦਰ ਸਿੰਘ ਰਾਜਾ ਜਨਰਲ ਸੱਕਤਰ, ਰਣਜੀਤ ਸਿੰਘ ਬੇਦੀ ਚੀਫ਼ ਅਡਵਾਈਜ਼ਰ, ਖੁਸ਼ਵੰਤ ਸਿੰਘ ਕੈਸ਼ੀਅਰ , anshuman ਧਵਨ, ਨੀਰਜ, ਰਜਨੀਸ਼ , ਅਵਤਾਰ , ਤਰਨਜੀਤ, ਨਵਦੀਪ, ਗਿਬਸਨ ਧਰਮਿੰਦਰ, ਭੁਪਿੰਦਰਜੀਤ ਕੌਰ ਅਤੇ ਮਨਦੀਪ ਕੌਰ ਆਦਿ ਹਾਜ਼ਰ ਸਨ ।
Login first to enter comments.