पंजाब में किसानों का बड़ा प्रदर्शन, इस दिन बंद करेंगे नेशनल हाईवे
ਜਲੰਧਰ ()। ਜਲੰਧਰ, 17 ਜੁਲਾਈ । ਜਿੱਥੇ ਸ਼ਹਿਰ ਦੀ ਅਬਾਦੀ ਕਈ ਗੁਣਾ ਵਧ ਗਈ ਹੈ, ਉੱਥੇ ਸਵਾਈ ਸੇਵਕ, ਸੀਵਰਮੈਨ, ਡਰਾਈਵਰ ਤੇ ਹੋਰ ਦਰਜਾ ਚਾਰ ਕਰਮਚਾਰੀਆਂ ਦੀ ਗਿਣਤੀ ਵਧਣ ਦੀ ਬਜਾਇ ਘਟਦੀ ਜਾ ਰਹੀ ਹੈ। ਉਸ ਦਾ ਮੁੱਖ ਕਾਰਣ ਹੈ ਕਿ ਇਹ ਵਿਚਾਰੇ ਗੰਦਗੀ ਨਾਲ ਜੂਝਦੇ-ਜੂਝਦੇ ਜਹਾਨੋਂ ਤੁਰ ਜਾਂਦੇ ਹਨ ਤੇ ਪਿੱਛੇ ਰਹਿ ਜਾਂਦਾ ਹੈ ਬੇਵੱਸ ਪਰਿਵਾਰ। ਸਰਕਾਰਾਂ ਨੇ ਵਾਅਦੇ-ਦਾਅਵੇ ਤਾਂ ਬਹੁਤ ਕੀਤੇ ਪਰ ਕਿਸੇ ਨੇ ਇਨ੍ਹਾਂ ਦੀ ਬਾਂਹ ਨਹੀਂ ਫੜੀ। ਇਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਮੌਨ ਹੋ ਜਾਂਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਜਲੰਧਰ ਡਰਾਈਵਰ ਯੂਨੀਅਨ ਦੇ ਪ੍ਰਧਾਨ ਮੁਨੀਸ਼ ਬਾਬਾ ਅਤੇ ਸ਼ੱਮੀ ਲੂਥਰ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਜਲੰਧਰ ਸ਼ਹਿਰ ਵਿੱਚ ਅਬਾਦੀ ਦੇ ਹਿਸਾਬ ਨਾਲ 5 ਹਜ਼ਾਰ ਸਫਾਈ ਕਰਮਚਾਰੀ, ਮਾਲੀ, ਬੇਲਦਾਰ, ਡਰਾਈਵਰ ਆਦਿ ਦੀ ਭਰਤੀ ਹੋਣੀ ਜ਼ਰੂਰੀ ਹੈ। ਇਸ ਲਈ ਸਾਡੀ ਮੰਗ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਕਰਮਚਾਰੀਆਂ ਦੀ ਭਰਤੀ ਕਰੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਇਹ ਭਰਤੀ ਜ਼ਰੂਰੀ ਹੈ ਉਥੇ ਹੀ ਸ਼ਹਿਰ ਵਾਸੀ ਤੇ ਸਮਾਜ ਸੇਵੀ ਸੰਸਥਾਵਾਂ ਸਫ਼ਾਈ ਦੇ ਮਾਮਲੇ ਵਿੱਚ ਮੁਲਾਜ਼ਮਾਂ ਦਾ ਸਹਿਯੋਗ ਕਰਨ ਤੇ ਗੰਦਗੀ ਪਾਉਣ ਤੋਂ ਪ੍ਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਸਾਡੀ ਸਾਰੀਆਂ ਹੀ ਮੁਲਾਜ਼ਮ ਯੂਨੀਅਨਾਂ ਤੇ ਸੰਸਥਾਵਾਂ ਨੂੰ ਵੀ ਬੇਨਤੀ ਹੈ ਕਿ ਆਪਸੀ ਮਤਭੇਦ ਭੁਲਾ ਕੇ ਇਕ ਮੰਚ ’ਤੇ ਇਕੱਠੇ ਹੋਣ। ਕਿਉਂਕਿ ਇਹ ਸਿਰਫ ਕਰਮਚਾਰੀਆਂ ਦੀ ਭਰਤੀ ਦਾ ਮਾਮਲਾ ਨਹੀਂ ਬਲਕਿ ਗੰਦਗੀ ਅਤੇ ਸਫ਼ਾਈ ਦਾ ਮਾਮਲਾ ਹੈ। ਇਸ ਮੌਕੇ ਮੀਟਿੰਗ ਵਿੱਚ ਪ੍ਰਦੀਪ ਕੁਮਾਰ, ਰੋਹਿਤ ਖੋਸਲਾ, ਅਮਿਤ ਗਿੱਲ, ਰੌਸ਼ਨ ਲਾਲ, ਸੁਨੀਲ ਕੁਮਾਰ, ਕ੍ਰਿਸ਼ਨ ਕੁਮਾਰ, ਜਤਿੰਦਰ ਕੁਮਾਰ, ਰਮਨ ਗਿੱਲ, ਕਰਨ ਥਾਪਰ, ਸੰਦੀਪ ਖੋਸਲਾ, ਦਵਿੰਦਰ ਕਾਲੀ ਆਦਿ ਮੌਜੂਦ ਸਨ।






Login first to enter comments.