ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਸ਼ਿਆ ਖ਼ਿਲਾਫ਼ ਮੁਹਿੰਮ ਜਾਰੀ: ਮਕਸਦ ਜਲੰਧਰ ਨੂੰ ਨਸ਼ਾ-ਰਹਿਤ ਬਣਾਉਣਾ
ਜਲੰਧਰ : ਸ਼ਹਿਰ ਨੂੰ ਸੁਰੱਖਿਅਤ ਅਤੇ ਅਪਰਾਧ-ਰਹਿਤ ਬਣਾਉਣ ਦੀ ਕੋਸ਼ਿਸ਼ ਤਹਿਤ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕਮਿਸ਼ਨਰ ਪੁਲਿਸ ਸ੍ਰੀਮਤੀ ਧਨਪ੍ਰੀਤ ਕੌਰ, IPS ਦੀ ਅਗਵਾਈ ਹੇਠ ਅਪਰਾਧ ਖ਼ਿਲਾਫ਼ ਆਪਣੇ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਕਮਿਸ਼ਨਰੇਟ ਜਲੰਧਰ ਦੇ ਅਧੀਨ ਥਾਣਿਆਂ ਵਿੱਚ ਕੁੱਲ ਪੰਜ ਐਫ਼ਆਈਆਰ ਦਰਜ ਕੀਤੀਆਂ ਗਈਆਂ ਹਨ।
ਇਹ ਕਾਰਵਾਈ ਤਹਿਤ ਪੰਜ ਆਰੋਪੀਆਂ ਦੀ ਗ੍ਰਿਫ਼ਤਾਰੀ ਹੋਈ ਜਿਹਨਾਂ ਵਿਚੋ ਕੁੱਝ ਆਦਤਨ ਅਪਰਾਧੀ ਹਨ। ਪੁਲਿਸ ਨੇ ਇਨ੍ਹਾਂ ਆਰੋਪੀਆਂ ਕੋਲੋਂ 90 ਗ੍ਰਾਮ ਹੀਰੋਇਨ ਵੀ ਬਰਾਮਦ ਕੀਤੀ ਹੈ।
ਇਸਦੇ ਨਾਲ-ਨਾਲ ਪੁਲਿਸ ਵੱਲੋਂ ਨਸ਼ੇ ਦੇ ਦਲਦਲ 'ਚ ਫਸੇ ਵਿਅਕਤੀਆਂ ਦੇ ਪੁਨਰਵਾਸ ਲਈ ਵੀ ਖਾਸ ਕਦਮ ਚੁੱਕੇ ਗਏ ਹਨ। ਕੁੱਲ 14 ਨਸ਼ੇ ਦੇ ਆਦੀ ਵਿਅਕਤੀਆ ਨੂੰ ਨਸ਼ਾ ਛੁਡਾਓ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 11 ਨੂੰ OOAT ਕੇਂਦਰਾਂ ਵਿੱਚ ਅਤੇ 1 ਨੂੰ NDPS ਐਕਟ ਦੀ ਧਾਰਾ 64A ਅਧੀਨ ਅਤੇ 2 ਨੂੰ ਸਰਕਾਰੀ ਡੀ-ਐਡੀਕਸ਼ਨ ਸੈਂਟਰਾਂ ਰੈਫ਼ਰ ਕੀਤਾ ਗਿਆ।
ਕਮਿਸ਼ਨਰੇਟ ਪੁਲਿਸ ਜਲੰਧਰ ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।






Login first to enter comments.