Baba Deep Singh Ji Parkash Purab at Gurduwara Shaheeda Sahib
ਇਸ ਸਾਲ ਵੀ ਪੰਜਾਬ ਸੂਬੇ ਦੇ ਵਿੱਚ ਡੇਂਗੂ ਦੇ ਕੇਸ ਹਜ਼ਾਰਾਂ ਦੀ ਗਿਣਤੀ ਵਿੱਚ ਆਏ। ਡੇਂਗੂ ਦੇ ਵੱਧਦੇ ਮਾਮਲਿਆਂ ਨੂੰ ਮੱਦੇਨਜ਼ਰ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਇਆਂ ਹਰ ਤਰ੍ਹਾਂ ਦੀ ਤਿਆਰੀਆਂ 'ਚ ਜੁੱਟ ਜਾਂਦਾ ਹੈ।
ਪਰ ਉੱਥੇ ਹੀ ਅੰਮ੍ਰਿਤਸਰ ਦੇ ਇੱਕ ਸਮਾਜ ਸੇਵੀ ਨੇ ਕੁੱਝ ਅਜਿਹਾ ਕਰ ਦਿੱਤਾ ਹੈ ਜਿਸ ਨੂੰ ਦੇਖ ਸਭ ਤਾਰੀਫ਼ਾਂ ਹੀ ਕਰ ਰਹੇ ਹਨ। ਤਸਵੀਰ 'ਚ ਜਿਸ ਸ਼ਖਸ ਨੂੰ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਨਾਮ ਵਿੱਕੀ ਦੱਤਾ ਹੈ। ਇਨ੍ਹਾਂ ਦੇ ਵੱਲੋਂ ਬੀਤੇ ਕਈ ਸਾਲਾਂ ਤੋਂ ਜੈ ਹੋ ਕਲੱਬ ਨਾਮ ਦੀ ਇੱਕ ਸਮਾਜ ਸੇਵੀ ਸੰਸਥਾ ਚਲਾਈ ਜਾ ਰਹੀ ਹੈ। ਜਿਸਦੇ ਸਦਕਾ ਬੀਤੇ 6 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਇਨ੍ਹਾਂ ਨੇ ਡੇਂਗੂ ਦੀ ਬਿਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸ਼ਹਿਰ ਦੇ ਹਰ ਗਲੀ-ਮੁਹੱਲੇ ਅਤੇ ਕਈ ਸਰਕਾਰੀ ਅਦਾਰਿਆਂ ਵਿੱਚ ਜਾ ਕੇ ਸਪਰੇਅ ਕੀਤਾ।






Login first to enter comments.