ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੁਆਰਾ 26 ਨਵੰਬਰ 2022 ਨੂੰ ਸਮਾਜਕ ਨਿਆਇ ਅਤੇ ਅਧਿਕਾਰਿਤਾ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੈਕਲਟੀ ਅਤੇ ਵਿਦਿਆਰਥੀਆਂ ‘ਚ ਸੰਵਿਧਾਨਕ ਮੁੱਲਾਂ ਨੂੰ ਪ੍ਰਫੁਲਤ ਕਰਨ ਲਈ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਸੁਯੋਗ ਅਗਵਾਈ ਹੇਠ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੁਆਰਾ ਸੰਵਿਧਾਨ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ ਗਈ।
ਪ੍ਰੋ. ਰੇਨੂੰ ਭੰਡਾਰੀ , ਮੁਖੀ, ਰਾਜਨੀਤੀ ਵਿਗਿਆਨ ਵਿਭਾਗ ਨੇ ਸੰਵਿਧਾਨ ਦੀ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਦੀ ਪੂਸ਼ਟੀ ਅਤੇ ਇਸਦੀ ਮਹਿਮਾ ਦੀ ਕਦਰ ਕਰਨ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਾਲਜ ਦੇ ਐਨ ਐਸ ਐਸ ਵਲੰਟੀਅਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਲੈਕਚਰ ਸੁਣਿਆ ਗਿਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਇਵੈਂਟ ਦੇ ਆਯੋਜਨ ਲਈ ਪ੍ਰੋਗਰਾਮ ਦੇ ਕਨਵੀਨਰ ਡਾ. ਅਨੀਤਾ ਨਰੇਂਦ੍ਰ, ਮਿਸ ਸੁਰਭੀ ਸੇਠੀ, ਡਾ. ਸ਼ੈਲੀ ਜੱਗੀ ਅਤੇ ਡਾ. ਨਿਧੀ ਅਗਰਵਾਲ ਨੂੰ ਵਧਾਈ ਦਿੱਤੀ।






Login first to enter comments.