Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਫਗਵਾੜਾ ਗੇਟ ਮਾਰਕੀਟ ਵਿਖੇ ਜੋ ਜੀ ਐਸ ਟੀ ਦੀ ਵਿਭਾਗ ਵਲੋ ਰੇਡ ਦਾ ਰਜਿੰਦਰ ਬੇਰੀ ਨੇ ਕੀਤਾ ਵਿਰੋਧ ।

ਰੇਡ ਦਾ ਮਕਸਦ ਵਪਾਰੀਆਂ ਨੂੰ ਤੰਗ ਪਰੇਸ਼ਾਨ ਕਰਨਾ ਹੈ ਜਿਹੜਾ ਕਿ ਬਹੁਤ ਹੀ ਨਿੰਦਣਯੋਗ ਹੈ ।
ਜਲੰਧਰ ਅੱਜ ਮਿਤੀ 10 ਜੁਲਾਈ (ਸੋਨੂੰ) : ਆਪ ਸਰਕਾਰ ਵਪਾਰੀਆਂ ਨੂੰ ਜਾਣ ਬੁੱਝ ਕੇ ਕਰ ਕਰੀ ਪਰੇਸ਼ਾਨ : ਰਜਿੰਦਰ ਬੇਰੀ ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਫਗਵਾੜਾ ਗੇਟ ਮਾਰਕੀਟ ਵਿਖੇ ਜੋ ਜੀ ਐਸ ਟੀ ਦੀ ਵਿਭਾਗ ਵਲੋ ਰੇਡ ਗਈ ਹੈ, ਇਸ ਤਰਾਂ ਵਪਾਰੀਆਂ ਨੂੰ ਤੰਗ ਪਰੇਸ਼ਾਨ ਕਰਨਾ , ਬਹੁਤ ਹੀ ਨਿੰਦਣਯੋਗ ਹੈ । ਇਸ ਸਰਕਾਰ ਤੋ ਪਹਿਲਾ ਕਈ ਸਰਕਾਰਾਂ ਆਈਆਂ ਪਰ ਜਿਸ ਤਰਾਂ ਇਸ ਸਰਕਾਰ ਵਲੋ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ । ਇਸ ਤਰਾਂ ਨਾਲ ਕਿਸੇ ਵੀ ਸਰਕਾਰ ਨੇ ਵਪਾਰੀਆਂ ਨੂੰ ਤੰਗ ਨਹੀ ਕੀਤਾ । ਇਸ ਤੋ ਪਹਿਲਾਂ ਵੀ ਸ਼ਹਿਰ ਦੇ ਕਈ ਬਜਾਰਾਂ ਵਿਚ ਜੀ ਐਸ ਟੀ ਵਿਭਾਗ ਵਲੋ ਰੇਡ ਕੀਤੀ ਜਾ ਚੁੱਕੀ ਹੈ । ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਆਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਦੱਸਦੀ ਹੈ ਪਰ ਇਹ ਸਰਕਾਰ ਦੇ ਰਾਜ ਵਿੱਚ ਪੰਜਾਬ ਦਾ ਆਮ ਆਦਮੀ ਸਭ ਤੋ ਦੁਖੀ ਹੈ । ਕਾਂਗਰਸ ਪਾਰਟੀ ਹਮੇਸ਼ਾ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਖੜੀ ਹੈ ਅਤੇ ਅਗੇ ਵੀ ਹਮੇਸ਼ਾ ਖੜੀ ਰਹੇਗੀ ।

Comments

No comments yet.



Latest News

Number of Visitors - 234110

Share this Post