Friday, 30 Jan 2026

ਜਰੂਰਤਮੰਦ ਪਰਿਵਾਰਾਂ ਨੂੰ ਜੋ ਕਣਕ ਸਾਲ ਵਿੱਚ ਚਾਰ ਵਾਰੀ ਮਿਲਦੀ ਹੈ ਉਸ ਨੂੰ ਸਾਲ ਵਿੱਚ ਦੋ ਵਾਰੀ ਦਿੱਤਾ ਜਾਵੇ: ਬਲਬੀਰ ਕੌਰ 

ਜੇਕਰ ਛੇ ਮਹੀਨੇ ਬਾਅਦ ਕਣਕ ਮਿਲਣ ਦੀ ਅਪੀਲ ਵੱਲ ਧਿਆਨ ਦਿੱਤਾ ਜਾਵੇ ਡੀਪੂ ਹੋਡ ਅਤੇ ਜਨਤਾ ਨੂੰ ਆਰਾਮ ਮਿਲੇਗਾ 

ਜਲੰਧਰ ਅੱਜ ਮਿਤੀ ਜੁਲਾਈ (ਸੋਨੂੰ ਲ) : ਆਮ ਆਦਮੀ ਪਾਰਟੀ ਸੀਨੀਅਰ ਨੇਤਰੀ ਬਲਬੀਰ ਕੌਰ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਹੈ ਜਰੂਰਤਮੰਦ ਪਰਿਵਾਰਾਂ ਨੂੰ ਜੋ ਕਣਕ ਮਿਲਦੀ ਹੈ ਉਹਨਾਂ ਨੇ ਇੱਕ ਤਾਂ ਕੇ ਵਾਈ ਸੀ ਟਾਈਮ ਵਧਾਇਆ ਜਾਵੇ 15 ਤੋਂ 20 ਦਿਨ ਦੂਜੇ ਪਾਸੇ ਜਿਹੜਾ ਕਣਕ ਮਿਲਦੀ ਹੈ ਸਾਲ ਵਿੱਚ ਚਾਰ ਵਾਰੀ ਮਿਲਦੀ ਹੈ ਉਸ ਨੂੰ ਸਾਲ ਵਿੱਚ ਦੋ ਵਾਰੀ ਦੇਣ ਅਪੀਲ ਕੀਤੀ ਹੈ ਬਲਬੀਰ ਕੌਰ ਨੇ ਕਿਹਾ ਹੈ ਕਿ ਪਿਛਲੀ ਸਰਕਾਰਾਂ ਵੇਲੇ ਛੇ ਮਹੀਨੇ ਬਾਅਦ ਕਣਕ ਮਿਲਦੀ ਸੀ ਪਰ ਹੁਣ ਛੇ ਦੀ ਬਜਾਏ ਤਿੰਨ ਮਹੀਨੇ ਜਾਂ ਦੋ ਮਹੀਨੇ ਬਾਅਦ ਕਣਕ ਮਿਲਦੀ ਹੈ ਉਸ ਨਾਲ ਡੀਪੂ ਹੋਲਡਰਾਂ ਨੂੰ ਅਤੇ ਜਰੂਰਤਮੰਦ ਲੋਕਾਂ ਨੂੰ ਵੀ ਪਰੇਸ਼ਾਨੀ ਆਉਂਦੀ ਹੈ ਡੀਪੂ ਹੋਲਡਰ ਨੂੰ ਜਿੱਥੇ ਪਰਚੀਆਂ ਕੱਟੀਆਂ ਹੁੰਦੀਆਂ ਹੈ ਕਿਸੇ ਵੇਲੇ ਬਿਜਲੀ ਨਹੀਂ ਆਉਂਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਨੂੰ ਵੀ ਜੇਕਰ ਛੇ ਮਹੀਨੇ ਬਾਅਦ ਕਣਕ ਮਿਲਣ ਦੀ ਅਪੀਲ ਵੱਲ ਧਿਆਨ ਦਿੱਤਾ ਜਾਵੇ ਡੀਪੂ ਹੋਡ ਅਤੇ ਜਨਤਾ ਨੂੰ ਆਰਾਮ ਮਿਲੂਗਾ ਕਿਉਂਕਿ ਗਰਮੀਆਂ ਅਤੇ ਬਰਸਾਤਾਂ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ ਗਰਮੀਆਂ ਵਿੱਚ ਬੀਬੀਆਂ ਨੂੰ ਬਜ਼ੁਰਗਾਂ ਨੂੰ ਜਾਂ ਫਿਰ ਆਦਮੀਆਂ ਨੂੰ ਧੁੱਪੇ ਖੜਾ ਹੋਣਾ ਪੈਂਦਾ ਹੈ ਬਰਸਾਤਾਂ ਵਿੱਚ ਮੀਹ ਮਾਰ ਵਿਚ ਖੜਾ ਹੋਣਾ ਪੈਂਦਾ ਹੈ ਕਈ ਜਗਾ ਦਫਤਰ ਨਾ ਹੋਣ ਕਾਰਨ ਪਲਾਟਾਂ ਵਿੱਚ ਹੀ ਜਾਂ ਰੋਡ ਤੇ ਹੀ ਪਰਚੀਆਂ ਵੀ ਕੱਟੀਆਂ ਜਾਂਦੀਆਂ ਨੇ ਕਣਕ ਵੀ ਵੰਡੀ ਜਾਂਦੀ ਹੈ ਸਰਕਾਰ ਨੂੰ ਜਨਤਾ ਦੀ ਭਲਾਈ ਵਿੱਚ ਇਸ ਅਪੀਲ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਗੇ ਅਪੀਲ ਕੀਤੀ ਜਾਂਦੀ ਹੈ ਕਿ ਲੋਕਾਂ ਅਤੇ ਡੀਪੂ ਹੋਲਡਰਾਂ ਲਈ ਇਸ ਸਕੀਮ ਲਾਗੂ ਕਰਾਈ ਜਾਵੇ ਸਾਲ ਵਿੱਚ ਦੋ ਵਾਰੀ ਜਰੂਰਤਮੰਦ ਪਰਿਵਾਰ ਨੂੰ ਕਣਕ ਦਿੱਤੀ ਜਾਵੇ ਇਹ ਅਪੀਲ ਨਾਲ ਲੋਕਾਂ ਨੂੰ ਫਾਇਦਾ ਵੀ ਮਿਲੇਗਾ ਅਤੇ ਡੀਪੂ ਹੋਲਡਰਾਂ ਨੂੰ ਵੀ ਦਿੱਕਤ ਨਹੀਂ ਆਵੇਗੀ ।


58

Share News

Login first to enter comments.

Latest News

Number of Visitors - 133236