Thursday, 29 Jan 2026

ਬੀ ਐਸ ਐਫ ਸਥਾਪਨਾ ਦਿਵਸ 'ਚ ਇਹ ਚੀਜ਼ਾਂ ਹੋਣਗੀਆਂ ਖਾਸ, ਵੇਖੋ ਰਿਪੋਰਟ

ਆਗਾਮੀ 4 ਦਸੰਬਰ ਨੂੰ ਬੀ ਐਸ ਐਫ ਦੇ ਵੱਲੋਂ BSF ਸਥਾਪਨਾ ਦਿਵਸ ਮਨਾਇਆ ਜਾਵੇਗਾ। ਇਸ ਸਾਲ ਇਹ ਖਾਸ ਦਿਹਾੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗਰਾਊਂਡ ਵਿਖੇ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਬੀਐਸਐਫ ਦੇ ਵੱਲੋਂ ਇੱਕ ਹਫਤਾ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ।

ਗੱਲਬਾਤ ਕਰਦਿਆਂ ਬੀਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਮੁੱਖ ਤੌਰ 'ਤੇ ਇਹ ਦਿਹਾੜਾ ਦਿੱਲੀ ਵਿਖੇ ਹੀ ਮਨਾਇਆ ਜਾਂਦਾ ਹੈ ਪਰ ਇਹ ਦੂਸਰੀ ਵਾਰ ਹੈ ਕਿ ਬੀਐਸਐਫ ਸਥਾਪਨਾ ਦਿਵਸ ਦਿੱਲੀ ਸੂਬੇ ਤੋਂ ਇਲਾਵਾ ਕਿਤੇ ਹੋਰ ਮਨਾਇਆ ਜਾ ਰਿਹਾ ਹੈ ਅਤੇ 2022 ਦੇ ਵਿੱਚ ਇਹ ਵਿਸ਼ੇਸ਼ ਦਿਵਸ ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ ।


14

Share News

Login first to enter comments.

Latest News

Number of Visitors - 132749