Sun, 22 Mar 2026
G2M is a social Media platform which is designed for journalists, bloggers, and content creators Join it G2M is a social Media platform which is designed for journalists, bloggers, and content creators Join it

ਦਿੱਲੀ ਵਾਲਿਆਂ ਦੀ ਸ਼ਹਿ ਤੇ ਬਦਲਾਖੋਰੀ ਦੀ ਮਨਸ਼ਾ ਨਾਲ ਗੁੰਡਾਗਰਦੀ ਤੇ ਉਤਾਰੂ ਹੋਈ ਭਗਵੰਤ ਮਾਨ ਸਰਕਾਰ -ਮੰਨਣ

ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤਾ ਝੂਠਾ ਪਰਚਾ ਰੱਦ ਕਰਕੇ ਉਨ੍ਹਾਂ ਨੂੰ ਕੀਤਾ ਜਾਵੇ ਰਿਹਾਅ 

ਜਲੰਧਰ 28 ਜੂਨ (ਸੋਨੂੰ) : ਵਿਜੀਲੈਂਸ ਬਿਊਰੋ ਵਲੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠਾ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤੇ ਜਾਣ ਤੇ ਅੱਜ ਜ਼ਿਲ੍ਹਾ ਅਕਾਲੀ ਦਲ ਜਲੰਧਰ ਵਲੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਦੇ ਦਫਤਰ ਬਾਹਰ ਪੰਜਾਬ ਸਰਕਾਰ ਤੇ ਭਗਵੰਤ ਮਾਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਥੇਦਾਰ ਮੰਨਣ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦਿੱਲੀ ਵਾਲਿਆਂ ਦੀ ਸ਼ਹਿ ਤੇ ਬਦਲੇ ਦੀ ਮਨਸ਼ਾ ਨਾਲ ਧੱਕੇ ਸ਼ਾਹੀ ਤੇ ਗੁੰਡਾਗਰਦੀ ਤੇ ਉਤਾਰੂ ਹੋ ਚੁੱਕੀ ਹੈ। ਪੰਜਾਬ ਦੀ ਜਨਤਾ ਸ਼ਰੇਆਮ ਗੁੰਡਾ ਗਰਦੀ ਦੀ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਖਿਲਾਫ ਕੋਈ ਅਨੁਪਾਤੀ ਜਾਇਦਾਦ ਦਾ ਮਾਮਲਾ ਸੀ ਤਾਂ ਪੁਛਗਿੱਛ ਲਈ ਕਨੂੰਨੀ ਢੰਗ ਨਾਲ ਨੋਟਿਸ ਭੇਜ ਕੇ ਤਲਬ ਕੀਤਾ ਜਾ ਸਕਦਾ ਸੀ। ਅੱਜ ਜੋ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹੈ ਜਾਂ ਪੰਜਾਬ ਸਰਕਾਰ ਵਲੋਂ ਕੀਤੀ ਜਾਂਦੀ ਧੱਕੇ ਸ਼ਾਹੀ ਵਿਰੁੱਧ ਅਵਾਜ਼ ਉਠਾਉਂਦਾ ਹੈ ਤਾਂ ਉਸ ਉਪਰ ਤਸ਼ੱਦਦ ਕੀਤਾ ਜਾਂਦਾ ਹੈ ਤੇ ਬਦਲੇ ਦੀ ਭਾਵਨਾ ਨਾਲ ਗੁੰਡਾਗਰਦੀ ਕਰਨ ਲਈ ਉਤਾਰੂ ਹੋ ਜਾਂਦੀ ਹੈ।ਇਸ ਤਰ੍ਹਾਂ ਅਨੈਤਿਕ ਢੰਗ ਨਾਲ ਲੋਕਤੰਤਰ ਵਿੱਚ ਜਨਤਕ ਆਗੂ ਨੂੰ ਧੱਕੇਸ਼ਾਹੀ ਅੰਦਾਜ਼ ਵਿਚ ਗ੍ਰਿਫ਼ਤਾਰ ਕਰਨਾ ਬੇਹੱਦ ਨਿੰਦਣਯੋਗ ਹੈ। ਬਿਨਾਂ ਕਿਸੇ ਨੋਟਿਸ ਦੇ ਹੰਕਾਰੀ ਢੰਗ ਨਾਲ ਘਰ ਅੰਦਰ ਘੁਸਪੈਠ ਕਰਕੇ ਕਾਰਵਾਈ ਕਰਨੀ ਪੰਜਾਬ ਸਰਕਾਰ ਦੀ ਬੁਖਲਾਹਟ ਅਤੇ ਸਿਆਸੀ ਦੁਸ਼ਮਣੀ ਤੋਂ ਪ੍ਰੇਰਿਤ ਹੈ। ਅਜਿਹਾ ਵਿਵਹਾਰ ਕਰਕੇ ਪੰਜਾਬੀ ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
   ਰੋਸ ਪ੍ਰਦਰਸ਼ਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵਫ਼ਦ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲ ਕੇ ਮਾਣਯੋਗ ਗਵਰਨਰ ਪੰਜਾਬ ਦੇ ਨਾਮ ਉਨ੍ਹਾਂ ਨੂੰ ਮੰਗ ਪੱਤਰ ਸੌਂਪਣ ਪਹੁੰਚੇ। ਉਥੇ ਹਾਜ਼ਰ ਮਾਣਯੋਗ ਤਹਿਸੀਲ ਦਾਰ ਸ੍ਰੀ ਗੁਰਸ਼ੇਰ ਮਿੱਤਲ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤਾ ਝੂਠਾ ਪਰਚਾ ਤੁਰੰਤ ਰੱਦ ਕਰਵਾ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।
       ਇਸ ਮੌਕੇ ਜਥੇਦਾਰ ਰਣਜੀਤ ਸਿੰਘ ਕਾਹਲੋ,ਇਕਬਾਲ ਸਿੰਘ ਢੀਂਡਸਾ, ਰਣਜੀਤ ਸਿੰਘ ਰਾਣਾ, ਮਨਿੰਦਰਪਾਲ ਸਿੰਘ ਗੁੰਬਰ, ਭਜਨ ਲਾਲ ਚੋਪੜਾ, ਸਾਹਿਬ ਸਿੰਘ ਢਿੱਲੋਂ,ਰਵਿੰਦਰ ਸਿੰਘ ਸਵੀਟੀ, ਅਵਤਾਰ ਸਿੰਘ ਘੁੰਮਣ,ਅਮ੍ਰਿਤਬੀਰ ਸਿੰਘ, ਅਮਰਜੀਤ ਸਿੰਘ ਬਸਰਾ,ਸਤਿੰਦਰ ਸਿੰਘ ਪੀਤਾ, ਦਲਵਿੰਦਰ ਸਿੰਘ ਬੜਿੰਗ,ਬਾਬਾ ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਬਸਰਾ, ਅਜੀਤ ਸਿੰਘ ਮਿੱਠੂ ਬਸਤੀ,ਗਿਆਨ ਸਿੰਘ, ਦਵਿੰਦਰ ਸਿੰਘ ਕੁੱਕੂ, ਵਰਿਆਮ ਸਿੰਘ, ਹਰਦੇਵ ਸਿੰਘ ਹੈਪੀ, ਜਗਦੀਸ਼ ਸਿੰਘ, ਸਵਰਨ ਸਿੰਘ ਬੰਟੀ, ਜਸਵੀਰ ਸਿੰਘ ਵਾਲੀਆ, ਜਸਵੀਰ ਸਿੰਘ ਲਾਡੀ, ਸੁਰਜੀਤ ਸਿੰਘ ਸੱਤਾ,ਅਰਜਨ ਸਿੰਘ, ਪ੍ਰਮਿੰਦਰ ਸਿੰਘ ਬਬਲੂ,ਅਰੁਣ ਕੁਮਾਰ,ਗੋਰਵ ਭਗਤ, ਮੇਜ਼ਰ ਸਿੰਘ ਕਾਹਲੋ, ਬਿਕਰਮ ਸਿੰਘ ਕੇਸੀ,ਸਿਮਰਨ ਸਿੰਘ ਭਾਟੀਆ, ਪ੍ਰਮਿੰਦਰ ਸਿੰਘ ਸੰਤ ਨਗਰ, ਫੁੰਮਣ ਸਿੰਘ, ਜਗਜੀਤ ਸਿੰਘ ਖਾਲਸਾ, ਅਕਾਸ਼ਦੀਪ ਸਿੰਘ, ਸੁਰਿੰਦਰ ਸਿੰਘ, ਤਲਵਿੰਦਰ ਸਿੰਘ ਬੇਦੀ, ਜਸਪਾਲ ਸਿੰਘ ਕਾਲੀਆ, ਤਲਵਿੰਦਰ ਸਿੰਘ ਗੁਰੂ ਅਮਰਦਾਸ ਨਗਰ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਇੰਦਰਪਾਲ ਸਿੰਘ ਬੜਿੰਗ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਰਾਜਾ ਪ੍ਰਵਿੰਦਰ ਸਿੰਘ,ਗੁਰਜੰਟ ਸਿੰਘ,ਲਖਵਿੰਦਰ ਕੌਰ, ਕੁਲਜੀਤ ਕੌਰ, ਆਸਾਂ ਰਾਣੀ,ਹਕੀਕਤ ਸਿੰਘ ਸੈਣੀ, ਰਮਿੰਦਰ ਸਿੰਘ ਸ਼ਿਬੂ,ਹਰਦੀਪ ਸਿੰਘ,ਜੋਧ ਸਿੰਘ,ਬੂਟਾ ਸਿੰਘ, ਇੰਦਰਜੀਤ ਸਿੰਘ, ਭੁਪਿੰਦਰਪਾਲ ਸਿੰਘ ਬਿੱਟੂ,ਅਮਿਤ ਕੁਮਾਰ ਆਦਿ ਹਾਜ਼ਰ ਸਨ

ਫੋਟੋ ਕੈਪਸਨ 
ਮਾਣਯੋਗ ਤਹਿਸੀਲ ਦਾਰ ਸ੍ਰੀ ਗੁਰਸ਼ੇਰ ਮਿੱਤਲ ਜੀ ਨੂੰ ਮੰਗ ਪੱਤਰ ਸੌਂਪਦੇ ਹੋਏ ਜਥੇਦਾਰ ਕੁਲਵੰਤ ਸਿੰਘ ਮੰਨਣ , ਜਥੇਦਾਰ ਰਣਜੀਤ ਸਿੰਘ ਕਾਹਲੋ, ਇਕਬਾਲ ਸਿੰਘ ਢੀਂਡਸਾ, ਮਨਿੰਦਰਪਾਲ ਸਿੰਘ ਗੁੰਬਰ, ਰਣਜੀਤ ਸਿੰਘ ਰਾਣਾ, ਭਜਨ ਲਾਲ ਚੋਪੜਾ, ਸਾਹਿਬ ਸਿੰਘ ਢਿੱਲੋਂ ਤੇ ਹੋਰ


89

Share News

Comments

No comments yet.



Latest News

Number of Visitors - 148209