Wed, 05 Aug 2026
Post Details

ਸੋਮਵਾਰ ਨੂੰ ਗਟਰ ਮੇਨ ਹਾਲ ਅਤੇ ਟੁੱਟੀਆਂ ਰੋਡ ਗਲੀਆਂ ਨੂੰ ਠੀਕ ਕਰਨ ਨੂੰ ਲੈ ਕੇ  ਵਨੀਤ ਧੀਰ ਨੂੰ ਮੰਗ ਪੱਤਰ ਦਿੱਤਾ ਜਾਊਗਾ : ਕਰਤਾਰ ਸਿੰਘ ਬਿਲਾ ਠੇਕੇਦਾਰ

ਆਉਣ ਵਾਲੀਆਂ ਬਰਸਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਗਰ ਨਿਗਮ ਦੇ ਸਾਰੇ ਵਾਰਡਾਂ ਵਿਚ ਸਰਵੇ ਕਰਨਾ ਚਾਹੀਦਾ ਹੈ ਕਿ ਕਿੱਥੇ-ਕਿੱਥੇ ਗਟਰ ਮੇਨ ਹਾਲ ਅਤੇ ਰੋਡ ਗਲੀਆਂ ਟੁੱਟੀਆਂ ਹਨ ਤਾਂ ਜੋਂ ਬਰਸਾਤਾਂ ਹੋਣ ਵਾਲੀਆਂ ਦੁਰਘਟਨਾ ਤੋਂ ਬਚਿਆ ਜਾ ਸਕੇ : ਕਰਤਾਰ ਸਿੰਘ ਬਿਲਾ ਠੇਕੇਦਾਰ

ਜਲੰਧਰ  ਅੱਜ ਮਿਤੀ ਤੋਂ 26 ਜੂਨ (ਸੋਨੂੰ) : ਸਮਾਜ ਸੇਵਕ ਅਤੇ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਕਰਤਾਰ ਸਿੰਘ ਬਿਲਾ ਠੇਕੇਦਾਰ ਹੈ ਕੀ ਆਉਣ ਵਾਲੀਆਂ ਬਰਸਾਤਾਂ ਵਿੱਚ ਨਗਰ ਨਿਗਮ ਦੀਆਂ  85 ਵਾਰਡਾਂ ਵਿਚ ਸਰਵੇ ਕਰਨਾ ਚਾਹੀਦਾ ਹੈ ਕਿ ਕਿੱਥੇ-ਕਿੱਥੇ ਗਟਰ ਮੇਨ ਹਾਲ ਅਤੇ ਰੋਡ ਗਲੀਆਂ ਟੁੱਟੀਆਂ ਨੇ ਜਲਦ ਠੀਕ ਕੀਤਾ ਜਾਵੇ ਗਟਰ ਉਪਰ ਢੱਕਣ ਰੱਖੀ ਜਾਣ ਰੋਡ ਗਲੀਆਂ ਬਣਾਈਆਂ ਜਾਣ ਬਰਸਾਤਾਂ ਵਿੱਚ ਕੋਈ ਅਨਸਖਾਮੀ ਘਟਨਾ ਨਾ ਹੋਵੇ ਕਿਉਂਕਿ ਬਰਸਾਤੀ ਪਾਣੀ ਗਲੀਆਂ ਚ ਸੜਕਾਂ ਉੱਤੇ ਖੜਾ ਹੋ ਜਾਂਦਾ ਹੈ ਕਈ ਕਈ ਘੰਟੇ ਕਈ ਕਈ ਦਿਨ ਨਹੀਂ ਉਤਰਦਾ ਉਹਨਾਂ ਨੂੰ ਰੋਡ ਗਲੀਆਂ ਨੇ ਵੀ ਸਾਫ ਕੀਤੀਆਂ ਜਾਣ ਇਸ ਸਬੰਧ ਵਿੱਚ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਹਾ ਹੈ ਸੋਮਵਾਰ ਨੂੰ ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦਿੱਤਾ ਜਾਊਗਾ ਅਤੇ 85 ਵਾਡਾਂ ਦੀ ਗੱਲਬਾਤ ਕਰਨਗੇ ਰੋਡ ਗਲੀਆਂ ਗਟਰ ਟੁੱਟੇ ਜਾਂ ਚੋਰੀ ਹੋ ਗਏ ਚੈਂਬਰਾਂ ਨੂੰ ਸਾਫ ਕੀਤਾ ਜਾਵੇ ਜਲਦ ਹੀ ਅਗਲੇ ਮਹੀਨੇ ਮਾਨਸੂਨ ਆ ਜਾਣੀ ਹੈ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਾ ਸਾਹਮਣਾ ਨਾ ਕਰਨਾ ਪਵੇ ।

Comments

No comments yet.



Latest News

Number of Visitors - 191989