Friday, 30 Jan 2026

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਾਕਤ ਦੀ ਦੁਰਵਰਤੋਂ ਕਰਕੇ ਹੋਏ ਸ. ਬਿਕਰਮ ਸਿੰਘ ਮਜੀਠੀਆ ਤੇ ਕੀਤੀ ਗਈ ਧੱਕੇਸ਼ਾਹੀ: ਸੁਖਮਿੰਦਰ ਸਿੰਘ ਰਾਜਪਾਲ

ਸੁਖਮਿੰਦਰ ਸਿੰਘ ਰਾਜਪਾਲ ਨੇ ਕਿਆ ਕਿ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸ. ਬਿੱਕਰਮ ਸਿੰਘ ਮਜੀਠੀਆ ਨਾ ਅੱਜ ਤੱਕ ਕਦੇ ਡਰੇ ਹਨ ਤੇ ਨਾ ਕਦੇ ਡਰਨਗੇ।

ਜਲੰਧਰ ਅੱਜ ਮਿਤੀ 25 ਜੂਨ (ਸੋਨੂੰ) : ਕੁਛ ਪੱਤਰਕਾਰਾ ਨਾਲ ਗੱਲ ਕਰਦੇ ਹੋਏ ਸੁਖਮਿੰਦਰ ਸਿੰਘ ਰਾਜਪਾਲ ਸੀਨੀਅਰ ਅਕਾਲੀ ਲੀਡਰ ਨੇ ਕਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਾਕਤ ਦੀ ਦੁਰਵਰਤੋਂ ਕਰਕੇ ਹੋਏ ਸ. ਬਿਕਰਮ ਸਿੰਘ ਮਜੀਠੀਆ ਤੇ ਕੀਤੀ ਗਈ ਪੁਲਸੀਆ ਧੱਕੇਸ਼ਾਹੀ ਦੀ ਕਾਰਵਾਈ ਦੀ ਮੈਂ ਸਖ਼ਤ ਨਿਖੇਧੀ ਕਰਦਾ ਹਾਂ। ਅਸਲ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਆਪ ਸਰਕਾਰ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕ ਕਚਿਹਰੀ ਵਿੱਚ ਤੱਥਾਂ ਸਹਿਤ ਲਗਾਤਾਰ ਨੰਗੇ ਕੀਤੇ ਜਾਣ ਕਾਰਨ ਬੌਖਲਾਹਟ ਵਿੱਚ ਹੈ ਤੇ ਇਸੇ ਕਾਰਨ ਸ. ਮਜੀਠੀਆ ਨੂੰ ਦਬਾਉਣ ਦੀ ਮਨਸ਼ਾ ਨਾਲ਼ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਪਰ   ਸੁਖਮਿੰਦਰ ਸਿੰਘ ਰਾਜਪਾਲ ਨੇ ਕਿਆ ਕਿ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸ. ਬਿੱਕਰਮ ਸਿੰਘ ਮਜੀਠੀਆ ਨਾ ਅੱਜ ਤੱਕ ਕਦੇ ਡਰੇ ਹਨ ਤੇ ਨਾ ਕਦੇ ਡਰਨਗੇ। ਸਮੁੱਚਾ ਸ਼੍ਰੋਮਣੀ ਅਕਾਲੀ ਦਲ ਹੱਕ ਸੱਚ ਦੀ ਇਸ ਲੜਾਈ ਵਿੱਚ ਸ. ਮਜੀਠੀਆ ਦੇ ਨਾਲ ਡੱਟਕੇ ਖੜਾ ਹੈਂ  ਸੁਖਮਿੰਦਰ ਸਿੰਘ ਰਾਜਪਾਲ ਨੇ ਕਿਆ ਕਿ ਪਹਿਲਾ ਇਹ ਪੁਲੇਕਾ 
            2002 ਤੋਂ 2007 ਵਾਲੀ ਕਾਂਗਰਸੀ ਸਰਕਾਰ ਸਮੇਂ ਕੈਪਟਨ ਅਮਰਿੰਦਰ ਨੇ ਵੀ ਇਹੀ ਭੁਲੇਖਾ ਖਾਧਾ ਸੀ ਕਿ ਅਕਾਲੀ ਦਬਾ ਲਵਾਂਗਾ ਤੇ ਝੁਕਾ ਲਵਾਂਗਾ।ਕੈਪਟਨ ਅਮਰਿੰਦਰ ਵੱਲੋਂ ਵਿਜੀਲੈਂਸ ਦੀ ਕੀਤੀ ਦੁਰਵਰਤੋਂ ਨਾਲ ਅਕਾਲੀ ਦਲ ਹੋਰ ਮਜਬੂਤ ਹੋਇਆ ਤੇ ਸਗੋਂ 2007 ਵਿੱਚ ਪੰਜਾਬ 'ਚ ਅਕਾਲੀ ਸਰਕਾਰ ਠੋਕਕੇ ਹੋਂਦ 'ਚ ਆਈ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਦਫਤਰਾਂ ਤੇ ਅਦਾਲਤਾਂ ਵਿੱਚ ਅਜਿਹੇ ਧੱਕੇ ਖਾਧੇ ਕਿ ਉਸਦੀਆਂ ਚੀਕਾਂ ਕਈ ਸਾਲਾਂ ਤੱਕ ਵਜਦੀਆਂ ਰਹੀਆਂ। ਰਾਜਪਾਲ ਨੇ ਕਿਆ ਮੈਂ 
ਭਗਵੰਤ ਮਾਨ ਜੀ ਨੂੰ ਮੈਂ ਕਹਿਣਾ ਚਾਹੁੰਦਾ ਹੈਂ ਕਿ ਤੁਸੀਂ ਬਿਕਰਮ ਸਿੰਘ ਮਜੀਠੀਆ ਦੀ ਮੁੱਛ ਤੇ ਬੜਕ ਨੀਵੀਂ ਨਹੀਂ ਕਰ  ਸਕਦਾ। ਟੁਵਦੀਆਂ ਤਜਿਆਦਤੀਆਂ ਨਾਲ ਅਕਾਲੀ ਦਲ ਹੋਰ ਮਜਬੂਤ ਹੋਵੇਗਾ ਤੇ 2027 'ਚ ਅਕਾਲੀ ਸਰਕਾਰ ਹੋਰ ਮਜਬੂਤੀ ਨਾਲ ਹੋਂਦ ਵਿੱਚ ਆਵੇਗੀ।


49

Share News

Login first to enter comments.

Latest News

Number of Visitors - 133115