Wed, 05 Aug 2026
Post Details

ਆਮ ਆਦਮੀ ਪਾਰਟੀ ਵਿਧਾਨ ਸਭਾ ਸੈਂਟਰਲ ਦਾ ਦਫਤਰ ਹੋਇਆ ਤਿਆਰ, ਕੱਲ੍ ਜਲੰਧਰ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕਰ ਸਕਦੇ ਨੇ ਉਦਘਾਟਨ ।

ਹਲਕਾ ਸੈਂਟਰਲ ਦਾ ਖੇਤਰ ਸ਼ਹੀਦ ਊਧਮ ਸਿੰਘ ਨਗਰ ਵਿੱਚ ਕੱਲ ਖੁੱਲਣ ਜਾ ਰਿਹਾ ਹੈ, ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਇਥੋਂ ਚਲਾਣਗੇ ਆਪਣੀ ਗਤੀਵਿਧਿਆਂ ।

ਜਲੰਧਰ ਅਜ ਮਿਤੀ 10 ਜੂਨ (ਸੋਨੂੰ) : ਹਲਕਾ ਸੈਂਟਰਲ ਖੇਤਰ ਸ਼ਹੀਦ ਊਧਮ ਸਿੰਘ ਨਗਰ ਵਿੱਚ ਕੱਲ ਖੁੱਲਣ ਜਾ ਰਿਹਾ ਹੈ । ਸੈਂਟਰਲ ਹਲਕੇ ਦੇ ਆਮ ਆਦਮੀ ਪਾਰਟੀ ਵੱਲੋਂ  ਇੰਚਾਰਜ ਲਗਾਏ ਗਏ ਨਿਤਿਨ ਕੋਹਲੀ ਕੋਲ ਹੋਵੇਗੀ ਦਫਤਰ ਦੀ ਕਮਾਂਡ । ਸੂਤਰਾ ਮੁਤਾਬਿਕ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਮਨੀਸ਼ ਸਸੋਦੀਆ ਅਤੇ ਅਰਵਿੰਦ ਕੇਜਰੀਵਾਲ ਸੁਪਰੀਮੋ ਆਮ ਆਦਮੀ ਪਾਰਟੀ ਦੇ ਦਫਤਰ ਉਦਘਾਟਨ ਕਰ ਸਕਦੇ ਹਨ । ਦਫ਼ਤਰ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਦਫਤਰ ਦੇ ਬਾਹਰ ਫਲੈਕਸ ਬੋਰਡ ਲਗਾ ਦਿੱਤੇ ਗਏ ਨੇ ਜਿਹਦੇ ਵਿੱਚ ਹਲਕਾ ਸੈਂਟਰਲ ਇੰਚਾਰਜ ਨਿਤਿਨ ਕੋਹਲੀ ਆਪਣੇ ਹਲਕੇ ਦੀ ਬਾਗ ਦੋੜ ਇਥੋਂ ਦੇਖਣਗੇ ਅਤੇ ਕੰਮ ਕਾਜ ਇਥੋਂ ਕਰਾਉਣਗੇ ਅਤੇ ਹਲਕੇ ਵਾਲਿਆਂ ਨੂੰ ਇਥੇ ਮਿਲਿਆ ਕਰਨਗੇ ਦਫਤਰ ਦਾ ਉਦਘਾਟਨ ਕੱਲ ਹੋਏਗਾ ਸਮੇਂ ਦਾ ਕੋਈ ਪਤਾ ਨਹੀਂ ਪਰ ਸੂਤਰਾਂ ਮੁਤਾਬਿਕ ਉਦਘਾਟਨ ਕੱਲ ਸਵੇਰੇ ਹੋ ਸਕਦਾ ਹੈ |

Comments

No comments yet.



Latest News

Number of Visitors - 191979