Thursday, 29 Jan 2026

ਨਗਰ ਨਿਗਮ ਦੀ ਸਾਰੀ ਮਸ਼ੀਨਰੀ ਮੁੱਖ ਮੰਤਰੀ ਜੀ ਦੇ ਆਮਦ ਕਾਰਨ ਪਿਛਲੇ 15 ਦਿਨਾਂ ਤੋਂ ਵਿਜੀ ਹੈ,ਅਫ਼ਸਰਾਂ ਨੂੰ ਕੰਮ ਕਹਿਣ ਤੇ ਜਵਾਬ ਮਿਲਦਾ ਹੈ ਮਸ਼ੀਨਰੀ ਅਤੇ ਸਟਾਫ ਵਿਅਸਤ ਹੈ ਉਦਘਾਟਨ ਤੋਂ ਬਾਅਦ ਹੋਵੇਗਾ ਕੰਮ ।

ਸ਼ੁਕਰ ਹੈ ਮੁੱਖ ਮੰਤਰੀ ਸਾਹਿਬ ਜੀ ਦਾ ਜਲੰਧਰ ਸ਼ਹਿਰ ਵਿੱਚ ਰਹਿਣ ਦਾ “ਵਾਅਦਾ ਬਫ਼ਾ ਨਾਂ ਹੁਆ” ।

ਬਰਲਟਨ ਪਾਰਕ ਵਿੱਚ ਹੋਣ ਜਾ ਰਿਹਾ ਸਪੋਰਟਸ ਹਬ ਦਾ ਉਦਘਾਟਨ ਮੁੱਖ ਮੰਤਰੀ ਸਾਹਿਬ ਆ ਰਹੇ ਹਨ ਜਲੰਧਰ ਕੱਲ੍ਹ ਪਿਛਲੇ ਪੰਦਰਾਂ ਦਿਨਾਂ ਤੋਂ ਚੱਲ ਰਹਿ ਹੈ ਤਿਆਰੀ ।
ਪਿਛਲੇ ਪੰਦਰਾਂ ਦਿਨ ਪਹਿਲੇ ਜਲੰਧਰ ਵਿੱਚ ਆਏ ਤੂਫ਼ਾਨ ਨਾਲ ਰਾਣਾ ਹਸਪਤਾਲ ਨੇੜੇ ਗਲੀ ਵਿੱਚ ਡਿੱਗੇ ਦਰਖਤ ਕਾਰਨ ਪ੍ਰਕਾਸ਼ ਨਗਰ ਦੀ ਗਲੀ ਰਾਹ ਦਰਖ਼ਤ ਡਿੱਗਣ ਕਾਰਨ ਰੁਕਿਆ ਪਿਆ ਹੈ |

ਜਲੰਧਰ ਅੱਜ ਮਿਤੀ ਤੋਂ 10 ਜੂਨ (ਸੋਨੂੰ) ਜਲੰਧਰ ਸ਼ਹਿਰੀ ਦੇ ਸਾਬਕਾ ਜ਼ਿਲਾ ਪ੍ਰਧਾਨ ਅਤੇ ਕੌਂਸਲਰ ਬਲਰਾਜ ਠਾਕੁਰ ਨੇ ਜਾਰੀ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਲੰਧਰ ਗਾਹੇ ਵਗਾਹੇ ਆਉਂਦੇ ਰਹਿੰਦੇ ਹਨ, ਪ੍ਰਸ਼ਾਸਨ ਉਹਨਾਂ ਦੇ ਆਉਣ ਤੇ ਨਗਰ ਨਿਗਮ ਅਤੇ ਪ੍ਰਸ਼ਾਸ਼ਨ ਦਾ ਅਮਲਾ ਸਾਰੇ ਕੰਮ ਛੱਡ ਕੇ ਉਹਨਾਂ ਦੀ ਸਵਾਗਤ ਦੀ ਤਿਆਰੀ ਵਿੱਚ ਲੱਗ ਜਾਂਦਾ ਹੈ, ਜਲੰਧਰ ਸ਼ਹਿਰ ਦੇ ਸਾਰੇ ਕੰਮ ਰੁਕ ਜਾਂਦੇ ਹਨ । 

ਯਦੋਂ ਕਿਸੇ ਅਫ਼ਸਰ ਨੂੰ ਕੋਈ ਕੰਮ ਕਹਿੰਦੇ ਹਾਂ ਤਾਂ ਜਵਾਬ ਸੁਣਨ ਨੂੰ ਮਿਲਦਾ ਹੈ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਹਨ ਰੁਕ ਜਾਓ ਥੋੜੇ ਦਿਨ, ਸਾਰੀ ਮਸ਼ੀਨਰੀ ਉੱਥੇ ਲਗੀ ਹੋਈ ਹੈ ਓਸਤੋ ਬਾਅਦ ਹੀ ਹੋਵੇਗਾ ਤੁਹਾਡਾ ਕੰਮ ।
ਬਰਲਟਨ ਪਾਰਕ ਦੇ ਸਪੋਰਟਸ ਹਬ ਦਾ ਪਿਛਲੇ ਹਫ਼ਤੇ ਉਦਘਾਟਨ ਹੋਣਾ ਸੀ ਪਰ ਕੁਝ ਕਾਰਣਾਂ ਕਰਕੇ ਲੇਟ ਹੋਣ ਕਾਰਨ ਹੁਣ ਇਹ 11 ਜੂਨ ਨੂੰ ਹੋਣਾਂ ਹੈ ਪਿਛਲੇ ਦਿਨਾਂ ਤੋਂ ਸਾਰਾ ਅਮਲਾ ਅਤੇ ਬਰਲਟਨ ਪਾਰਕ ਅਤੇ ਉਸਦੇ ਆਲੇ ਦੁਆਲੇ ਹੀ ਲੱਗਾ ਹੋਇਆ ਹੈ ਤੇ ਸ਼ਹਿਰ ਦੇ ਕੰਮ ਅਣਗੌਲੇ ਹੋਏ ਹਨ ।
ਸ਼ੁਕਰ ਹੈ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਸ਼ਹਿਰ ਵਿੱਚ ਰਹਿਣ ਦਾ ਬਯਦਾ ਪੂਰਾ ਨਹੀਂ ਕੀਤਾ, ਜੇ ਪੂਰਾ ਹੋ ਜਾਂਦਾ ਤਾਂ ਪਤਾ ਨਹੀਂ ਕੀ ਹਾਲ ਹੋਣਾਂ ਸੀ ਸ਼ਹਿਰ ਦਾ ।


1736

Share News

Login first to enter comments.

Latest News

Number of Visitors - 132693