Friday, 30 Jan 2026

"ਸਿੱਖ ਤਾਲਮੇਲ ਕਮੇਟੀ"  ਵੱਲੋਂ (ਘੱਲੂਘਾਰਾ) ਰੋਸ ਮਾਰਚ ਦੇ ਸੰਬੰਧ ਵਿੱਚ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਕੀਤੀ ਗਈ ਮੀਟਿੰਗ। 

ਪ੍ਰਬੰਧਕਾਂ ਵੱਲੋਂ ਸਮੁੱਚੇ  ਸ਼ਹਿਰ ਵਾਸੀਆਂ ਨੂੰ ਪਰਿਵਾਰਾਂ ਸਮੇਤ   ਮਾਰਚ ਵਿਚ ਸ਼ਾਮਿਲ ਹੋਣ ਦੀ ਕੀਤੀ ਅਪੀਲ।

ਜਲੰਧਰ ਅੱਜ ਮਿਤੀ 3 ਜੂਨ (ਸੋਨੂੰ ) :  ਜੂਨ 1984 ਘੱਲੂਘਾਰੇ  ਦੇ ਦੌਰਾਨ ਦਰਬਾਰ ਸਾਹਿਬ ਸਮੂਹ ਅੰਦਰ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ ਅਤੇ ਭੁਚੰਗੀਆਂ ਦੀ ਯਾਦ ਵਿੱਚ  ਜਲੰਧਰ ਦੀ ਸਿਰਮੌਰ ਸੰਸਥਾ ਸਿੱਖ ਤਾਲਮੇਲ ਕਮੇਟੀ ਵੱਲੋਂ ਮਿਤੀ 6 ਜੂਨ ਦਿਨ ਸ਼ੁਕਰਵਾਰ ਨੂੰ , ਜੋ  ਰੋਸ ਮਾਰਚ ਸ਼ਾਮ 4.30 ਵਜੇ ਗੁਰਦੁਆਰਾ ਰਾਮਗੜੀਆ ਨੇੜੇ ਪਟੇਲ ਚੌਂਕ ਤੋਂ ਕੱਢਿਆ ਜਾ ਰਿਹਾ ਹੈ ।ਇਸ  ਸੰਬੰਧ ਵਿੱਚ ਮਾਰਚ ਦੇ ਪ੍ਰਬੰਧਕਾਂ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਮੈਡਮ ਧੰਨਪ੍ਰੀਤ ਕੌਰ ਅਤੇ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨਾਲ ਪੁਲਿਸ ਲਾਈਨ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।  ਇਸ ਮੀਟਿੰਗ ਵਿੱਚ ਘੱਲੂਕਾਰਾ ਰੋਸ ਮਾਰਚ ਦੌਰਾਨ ਟਰੈਫਿਕ ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ  ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਗਈ, ਨਾਲ ਹੀ ਪੂਰੇ ਰਸਤੇ ਦਾ ਰੂਟ ਪਲੈਨ  ਵੀ ਦੱਸਿਆ ਗਿਆ। ਉਪਰੰਤ ਪੁਲਿਸ ਕਮਿਸ਼ਨਰ ਵੱਲੋਂ ਪ੍ਰਬੰਧਕਾਂ ਨੂੰ ਟਰੈਫਿਕ ਸਬੰਧੀ ਅਤੇ ਸੁਰੱਖਿਆ ਨੂੰ ਸੁਚਾਰੂ ਢੰਗ ਨਾਲ ਹੋਣ ਦਾ ਭਰੋਸਾ ਦਿਤਾ। ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਜਸਵੀਰ ਸਿੰਘ ਬੱਗਾ, ਪਰਮਪ੍ਰੀਤ ਸਿੰਘ ਵਿੱਟੀ ,ਪਰਮਜੀਤ ਸਿੰਘ( ਮਿੱਠੂ ਬਸਤੀ), ਤਜਿੰਦਰ ਸਿੰਘ ਸੰਤ ਨਗਰ,ਵਿੱਕੀ ਸਿੰਘ ਖਾਲਸਾ, ਅਮਨਦੀਪ ਸਿੰਘ ਬੱਗਾ,  ਨੇ ਪੁਲਿਸ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ।   ਕਿ  ਇਹ ਮਾਰਚ  ਪੂਰਨ ਸ਼ਾਂਤਮਈ ਰੱਖਿਆ ਜਾਵੇਗਾ। ਅਤੇ ਭੜਕਾਊ ਨਾਰੇਬਾਜੀ ਤੋਂ ਬਚਿਆ ਜਾਵੇਗਾ। ਪ੍ਰਬੰਧਕਾਂ ਵੱਲੋਂ ਯਕੀਨ ਦਵਾਇਆ ਗਿਆ ਕਿ ਘੱਲੂਘਾਰਾ ਰੋਸ ਮਾਰਚ ਪੂਰਨ ਮਰਿਆਦਾ ਵਿੱਚ ਰਹਿ ਕੇ ਕੱਢਿਆ ਜਾਵੇਗਾ। ਜਿਸ ਵਿੱਚ ਸ਼ਹੀਦ ਸਿੰਘਾਂ ਦੀ ਜੈ ਜੈ ਕਾਰ ਤੋਂ ਇਲਾਵਾ ਗੁਰਬਾਣੀ ਗਾਇਨ ਵੀ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਸਮੁੱਚੇ ਸ਼ਹਿਰ ਵਾਸੀਆਂ ਨੂੰ ਬੇਨਤੀ ਅਤੇ ਅਪੀਲ ਕੀਤੀ। ਕਿ ਸਮੁੱਚੇ ਰਸਤੇ ਵਿੱਚ ਸੰਗਤਾਂ ਲਈ ਪਾਣੀ ਆਦਿ ਦਾ ਪ੍ਰਬੰਧ ਜਰੂਰ ਕੀਤਾ ਜਾਵੇ। ਮਾਰਚ ਗੁਰੂ ਘਰ ਤੋਂ ਆਰੰਭ ਹੋ ਕੇ ਪਟੇਲ ਚੌਕ, ਬਸਤੀ ਅੱਡਾ, ਭਗਵਾਨ ਵਾਲਮੀਕੀ ਚੌਂਕ, ਅੰਬੇਦਕਰ ਚੌਕ,ਗੁਰੂ ਨਾਨਕ ਮਿਸ਼ਨ ਚੌਕ ਤੋਂ ਬੱਸ ਸਟੈਂਡ ਨੇੜੇ ਜਾ ਕੇ ਸਮਾਪਤ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲਵਿੰਦਰ  ਸਿੰਘ ਬਾਬਾ, ਬਲਵਿੰਦਰ ਸਿੰਘ ਬਾਬਾ, ਪ੍ਰਭਜੋਤ ਸਿੰਘ, ਅਮਨਜੀਤ ਸਿੰਘ ਬੱਗਾ, ਹਰਵਿੰਦਰ ਸਿੰਘ ਚਿੱਟਕਾਰਾ, ਤਰਲੋਚਨ ਸਿੰਘ ਭਸੀਨ,  ਅਤੇ ਬੰਟੀ ਰਠੋਰ ਹਾਜ਼ਰ ਸਨ।


117

Share News

Login first to enter comments.

Latest News

Number of Visitors - 133115