Wed, 05 Aug 2026
Post Details

2027 ਦਿਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਮੁੜ ਘਰ ਵਾਪਸੀ ਦੀ ਤਿਆਰੀ ਕਰ ਰਹੇ ਨੇ ਦੂਜ਼ੀ ਪਾਰਟੀਆਂ ਵਿੱਚ ਗਏ ਕਾਂਗਰਸੀ, ਜੋੜ ਤੋੜ ਹੋਈ ਸ਼ੁਰੂ ।

ਦਲ ਬਦਲੀ ਦਾ ਮੌਨਸੂਨ ਸਮੇ ਤੋਂ ਪਹਿਲੇ ਪਹੁੰਚਣ ਦੀ ਸੰਭਾਵਨਾ ।

ਜਲੰਧਰ ਅੱਜ ਮਿਤੀ 02 ਜੂਨ (ਸੋਨੂੰ) : ਜਲੰਧਰ ਦੇ ਵੈਸਟ ਵਿਧਾਨ ਸਭਾ ਖੇਤਰ ਜਿਮਨੀ ਚੋਣ ਜੋ ਕਿ ਕੁਝ ਕਾਂਗਰਸ ਨੇਤਾ ਅਤੇ ਨੇਤਰੀਆਂ ਕਾਂਗਰਸ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਚ ਸ਼ਾਮਿਲ ਹੋ ਗਈ ਸਨ ਮੁੜ 2027 ਚੋਣਾਂ ਨੂੰ ਦੇਖਦੇ ਹੋਏ ਵਿਧਾਨ ਸਭਾ ਨੂੰ ਦੇਖਦੇ ਹੋਏ ਮੁੜ ਘਰ ਵਾਪਸੀ ਦੀ ਤਿਆਰੀ ਕਰ ਰਹੇ ਨੇ , ਜੋੜ ਤੋੜ ਲਾਣੇ ਸ਼ੁਰੂ ਕਰ ਦਿੱਤੇ, ਨਗਰ ਨਿਗਮ ਚੋਣਾਂ ਵੇਲੇ ਵੀ ਟਿਕਟਾਂ ਨਾਂ ਮਿਲਣ ਕਾਰਨ ਨਰਾਜ ਹੋ ਕੇ ਦੂਜੀਆਂ ਪਾਰਟੀਆਂ ਨੂੰ ਸਮਰਥਨ ਦੇਤਾ ਜਾਂ ਆਜ਼ਾਦ ਖੜੇ ਹੋ ਗਏ ਲੋਕ ਹੁਣ ਵਾਪਸ ਕਾਂਗਰਸ ਦਾ ਹੱਥ ਫੜਨ ਨੂੰ ਤਿਆਰ ਹਨ ।

           ਲੁਧਿਆਣਾ ਵਿਧਾਨ ਸਭਾ ਵੈਸਟ ਖੇਤਰ ਦੀ ਜਿਮਨੀ ਚੋਣ 19 ਜੂਨ ਨੂੰ ਹੋਣ ਜਾ ਰਹੀ ਹੈ ਕੁਝ  ਲੋਕ ਲੁਧਿਆਣੇ ਜਾ ਕੇ ਕਾਂਗਰਸੀ ਉਮੀਦਵਾਰ ਦੇ ਹੱਕ ਚ ਪ੍ਰਚਾਰ ਵੀ ਕਰ ਰਹੇ ਨੇ ਅਤੇ ਨੇਤਾਵਾਂ ਨਾਲ ਸੰਪਰਕ ਸਾਧ ਕੇ ਮੁੜ ਕਾਂਗਰਸ ਵਿੱਚ ਆਉਣ ਵਾਸਤੇ ਜੋੜ ਜੋੜ ਲਾਉਣ ਲੱਗ ਗਏ ਹਨ । ਜਲਦ ਹੀ ਦੂਜੀਆਂ ਪਾਰਟੀਆਂ ਤੋਂ ਪੁਰਾਣੇ ਕਾਂਗਰਸੀ ਘਰ ਵਾਪਸ ਕਰਨਗੇ ।

Comments

No comments yet.



Latest News

Number of Visitors - 191966