Wed, 05 Aug 2026
Post Details

ਕਾਂਗਰਸ ਨੇ ਵਿਧਾਇਕ ਵਿਕਰਮਜੀਤ ਦਾ ਬੇਦਾਵਾ ਫਾੜਿਆ । ਦਾਖਾ ਵਿਚ ਸੰਵਿਧਾਨ ਰੈਲੀ ਵਿੱਚ ਕੀਤੀ ਬਰਖਾਸਤੀ ਰੱਦ ।

ਜਲੰਧਰ ਦੀ ਰਾਜਨੀਤੀ ਦੇ ਵੀ ਬਦਲਣਗੇ ਸਮੀਕਰਨ ।

ਲੁਧਿਆਣਾ/ਜਲੰਧਰ ਅੱਜ ਮਿਤੀ 02 ਜੂਨ (ਸੋਨੂੰ) : ਅੱਜ ਦਾਖਾ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕੀਤੀ ਗਈ ਸੰਵਿਧਾਨ ਬਚਾਓ ਰੈਲੀ ਵਿੱਚ ਲੋਕ ਸਭਾ ਚੋਣਾ ਦੌਰਾਨ ਪਾਰਟੀ ਤੋਂ ਕੱਢੇ ਗਏ ਵਿਧਾਇਕ ਵਿਕਰਮਜੀਤ ਸਿੰਘ  ਸ਼ਾਮਿਲ ਹੋਏ ਜਿੱਥੇ ਓਹਨਾ ਦੀ ਕਾਂਗਰਸ ਤੋਂ ਬਰਖਾਸਤੀ ਨੂੰ ਰੱਦ ਕਰ ਦਿੱਤਾ ਗਿਆ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵਡਿੰਗ, ਸੁਖਜਿੰਦਰ ਸਿੰਘ ਰਾਧਾਵਾ ਆਦ ਨੂੰ ਕਾਂਗਰਸ ਪਾਰਟੀ ਦੇ ਚਿੰਨ੍ ਵਾਲਾ ਪਟਕਾ ਪਾ ਕੇ ਸਨਮਾਨਿਤ ਕੀਤਾ ।

ਇੱਥੇ ਇਹ ਦੱਸਣਾ ਜਰੂਰੀ ਹੈ ਕਿ ਵਿਧਾਇਕ ਵਿਕਰਮਜੀਤ ਸਿੰਘ ਦੀ ਮਾਤਾ ਸ਼੍ਰੀਮਤੀ ਕਰਮਜੋਤ ਚੌਧਰੀ ਦੇ ਭਾਰਤੀ ਜਨਤਾ  ਪਾਰਟੀ ਹੋਣ ਕਾਰਨ ਵਿਕਰਮਜੀਤ ਚੌਧਰੀ ਨੂੰ ਕਾਂਗਰਸ ਪਾਰਟੀ ਤੋ ਵਾਹਰ ਕੱਢ ਦਿੱਤਾ ਗਿਆ ਸੀ । 

ਵਿਧਾਇਕ ਵਿਕਰਮਜੀਤ ਸਿੰਘ ਪਾਰਟੀ ਵਿੱਚ ਸ਼ਾਮਿਲ ਤੋਂ ਬਾਅਦ ਹੁਣ ਉਹਨਾਂ ਮਤਾ ਸ਼੍ਰੀਮਤੀ ਕਰਮਜੋਤ ਸਿੰਘ ਦੇ ਵੀ ਮੂਡ ਕਾਂਗਰਸ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ । ਉਹਨਾਂ ਦੀ ਕਾਂਗਰਸ ਪਾਰਟੀ ਵਿੱਚ ਵਾਪਸੀ ਨਾਲ ਜਲੰਧਰ ਦੇ ਦੱਖਣੀ ਵਿਧਾਨ ਸਭਾ ਹਲਕੇ ਜਿੱਥੋਂ ਬੀਬੀ ਸੁਰਿੰਦਰ ਕੌਰ ਨੇ ਜਿਮਨੀ ਚੋਣਾਂ ਲੜੀਆਂ ਸਨ ਦੇ ਸਮੀਕਰਨ ਬਦਲਣ ਦੀ ਸੰਭਾਵਨਾ ਹਨ ।

Comments

No comments yet.



Latest News

Number of Visitors - 191966