ਜਮਸ਼ੇਰ ਖਾਸ (ਜੀ ਐਸ ਕਾਹਲੋਂ) ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਖਤਮ ਕਰਨ ਲਈ ਚਲਾਈ ਗਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਹਲਕਾ ਜਲੰਧਰ ਛਾਉਣੀ ਦੇ ਪਿੰਡ ਜਗਰਾਲ ਵਿਖੇ ਨਸ਼ੇ ਖਿਲਾਫ ਜਾਗਰੂਕ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਹੈਲਪ ਲਾਈਨ ਨੰਬਰਾਂ ਤੇ ਜਾਣਕਾਰੀ ਦੇਣ ਸਬੰਧੀ ਕੈਂਪ ਲਗਾਇਆ ਗਿਆ। ਇਸ ਮੌਕੇ ਜਲੰਧਰ ਇੰਪਰੂਵਮੈਂਟ ਟਰਸਟ ਦੀ ਚੇਅਰ ਪਰਸਨ ਅਤੇ ਹਲਕਾ ਇੰਚਾਰਜ ਜਲੰਧਰ ਛਾਉਣੀ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਕੈਂਪ ਵਿੱਚ ਪੁੱਜ ਕੇ ਪਿੰਡ ਜਗਰਾਲ ਵਾਸੀਆਂ ਨੂੰ ਵੱਧ ਤੋਂ ਵੱਧ ਨਸ਼ੇ ਖਿਲਾਫ ਜੰਗ ਲੜਨ ਦੀ ਅਪੀਲ ਕੀਤੀ। ਇਸ ਮੌਕੇ ਬੀਡੀਪੀਓ ਬਲਾਕ ਈਸਟ ਅਮਨਦੀਪ ਸ਼ਰਮਾ, ਗੁਰਪ੍ਰੀਤ ਸਿੰਘ ਗਰਾਮ ਸੇਵਕ, ਸੈਕਟਰੀ ਬਲਦੇਵ ਰਾਜ, ਸੁਭਾਸ਼ ਭਗਤ ਚੇਅਰਮੈਨ ਮੰਡੀ ਬੋਰਡ ਜਲੰਧਰ ਛਾਉਣੀ, ਥਾਣਾ ਸਦਰ ਜਮਸ਼ੇਰ ਖਾਸ ਜਲੰਧਰ ਦੇ ਮੁੱਖ ਅਫਸਰ ਇੰਸਪੈਕਟਰ ਸੰਜੀਵ ਕੁਮਾਰ ਸੂਰੀ,ਪਿੰਡ ਜਗਰਾਲ ਦੇ ਮੌਜੂਦਾ ਸਰਪੰਚ ਭੁਪਿੰਦਰ ਸਿੰਘ, ਨੰਬਰਦਾਰ ਤਰਲੋਕ ਸਿੰਘ, ਪਟਵਾਰੀ ਰਜਿੰਦਰ ਕੁਮਾਰ, ਰਮੇਸ਼ ਭਗਤ, ਮਨਜੀਤ ਸੂਰੀ, ਰਜਿੰਦਰ ਮਹਿੰਦਰੂ, ਮੈਂਬਰ ਪੰਚਾਇਤ ਵੱਸਣ ਸਿੰਘ, ਮੈਂਬਰ ਪੰਚਾਇਤ ਸੁਰਜੀਤ ਸਿੰਘ,ਜਸਵੰਤ ਸਿੰਘ,ਗਿਆਨੀ ਗੁਰਨਾਮ ਸਿੰਘ, ਦਲਜੀਤ ਸਿੰਘ,ਤਰਸੇਮ ਸਿੰਘ,ਅਜੀਤ ਸਿੰਘ, ਗੁਰਮੁਖ ਸਿੰਘ, ਕੁਲਵਿੰਦਰ ਸਿੰਘ, ਜੁਗਿੰਦਰ ਸਿੰਘ ਜੋਗਾ, ਜਸਵਿੰਦਰ ਸਿੰਘ ਬੱਬੂ ਆਦਿ ਮੌਜੂਦ ਸਨ। ਇਸ ਮੌਕੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਸੂਰੀ ਨੇ ਮੌਜੂਦਾ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰ ਦੇ ਖਿਲਾਫ ਜਾਣਕਾਰੀ ਦੇਣ ਸਬੰਧੀ ਥਾਣਾ ਸਦਰ ਦੇ ਐਸਐਚਓ ਅਤੇ ਹੈਲਪ ਲਾਈਨ ਨੰਬਰਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਨਸ਼ਾ ਤਸਕਰ ਦੇ ਸਬੰਧੀ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕੋਈ ਨਸ਼ਾ ਕਰਨ ਦਾ ਆਦੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਬਿਲਕੁਲ ਮੁਫਤ ਇਲਾਜ ਕੀਤਾ ਜਾਂਦਾ ਹੈ।
Login first to enter comments.