Friday, 30 Jan 2026

ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਬਾਹਰਲੇ ਲੋਕਾਂ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਚੇਅਰਮੈਨੀਅ ਦੇ ਕੇ, ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਘੋਪ ਰਹੀ ਹੈ : ਵਿਪਨ ਕੁਮਾਰ 

 ਪੰਜਾਬ ਦੇ ਹੋਣਹਾਰ ਨੌਜਵਾਨਾਂ ਦੀ ਲਾਇਕਤ ਅਤੇ ਯੋਗਤਾ ਨੂੰ ਨਜ਼ਰਅੰਦਾਜ਼ ਕਰਦੇ ਹੋਏ ਬਾਹਰ ਬਾਲੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ।

ਜਲੰਧਰ ਅੱਜ ਮਿਤੀ 22 ਮਈ (ਸੋਨੂੰ) : ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਬਾਹਰਲੇ ਲੋਕਾਂ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਚੇਅਰਮੈਨੀਅ ਦੇ ਕੇ, ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਘੋਪਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬੀਆਂ ਨਾਲ ਬਹੁਤ ਵੱਡਾ ਜੁਲਮ ਅਤੇ ਧ੍ਰੋਹ ਕੀਤਾ ਹੈ, ਜੋ ਕਦੇ ਵੀ ਬਰਦਾਸ਼ਤ ਕਰਨ ਯੋਗ ਨਹੀਂ।

       ਪੰਜਾਬ ਦੇ ਹੋਣਹਾਰ ਨੌਜਵਾਨਾਂ ਦੀ ਲਾਇਕਤ ਅਤੇ ਯੋਗਤਾ ਨੂੰ ਨਜ਼ਰਅੰਦਾਜ਼ ਕਰਦਿਆਂ, ਮਾਨ ਸਰਕਾਰ ਨੇ ਦਿੱਲੀ ਵਿੱਚ ਕੇਜਰੀਵਾਲ ਦੀ ਸਲਾਹਕਾਰ ਅਤੇ ਆਮ ਆਦਮੀ ਪਾਰਟੀ ਦਿੱਲੀ ਦੀ ਸਚਿਵ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕਂਟਰੋਲ ਬੋਰਡ, ਪਟਿਆਲਾ ਦਾ ਚੇਅਰਮੈਨ ਲਾਇਆ ਹੈ। ਇਨ੍ਹਾਂ ਦੇ ਨਾਲ ਉੱਤਰ ਪ੍ਰਦੇਸ਼ ਦੇ ਆਮ ਆਦਮੀ ਪਾਰਟੀ ਨੇਤਾ ਸੰਦੀਪ ਪਾਠਕ ਦੇ ਸਾਬਕਾ ਨਿੱਜੀ ਸਹਾਇਕ ਦੀਪਕ ਚੌਹਾਨ ਨੂੰ ਪੰਜਾਬ ਲਾਰਜ ਇੰਡਸਟਰੀ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨਿਯੁਕਤ ਕਰਕੇ, ਪੰਜਾਬ ਦੇ 300 ਕਰੋੜ ਲੋਕਾ ਨਾਲ ਵਿਸ਼ਵਾਸਘਾਤ ਕੀਤਾ ਹੈ

ਉਪਰੋਕਤ ਵਿਚਾਰ ਕਾਂਗਰਸ ਪਾਰਟੀ ਜਲੰਧਰ ਦੇ ਬੁਲਾਰਾ ਵਿਪਨ ਕੁਮਾਰ ਨੇ ਇੱਕ ਪ੍ਰੈੱਸ ਨੋਟ ਰਾਹੀਂ ਰੱਖੇ ਹਨ।
ਵਿਪਨ ਕੁਮਾਰ ਨੇ ਪੁੱਛਿਆ ਕਿ ਕੀ ਪੰਜਾਬ ਵਿਚ ਹੁਣ ਅਕਲਮੰਦ, ਗਿਆਨੀ, ਜੁਗਤਿਵਾਨ, ਵਿਗਿਆਨਕ ਅਤੇ ਆਰਥਿਕ ਸੋਚ ਰੱਖਣ ਵਾਲੇ ਲੋਕਾਂ ਦੀ ਘਾਟ ਪੈ ਗਈ ਸੀ? ਜੋ ਤੁਸੀਂ ਪੰਜਾਬੀਆਂ ਉੱਤੇ ਭਰੋਸਾ ਕਰਨ ਦੀ ਬਜਾਏ ਬਾਹਰਲੇ ਲੋਕਾਂ ਨੂੰ ਚੇਅਰਮੈਨੀਆਂ ਦਿਤੀਆ?

ਇਹ ਪੰਜਾਬੀਆਂ ਦੀ ਇੱਜ਼ਤ, ਸਵੈ-ਮਾਣ ਅਤੇ ਯੋਗਤਾ ’ਤੇ ਇੱਕ ਬਹੁਤ ਵੱਡਾ ਘਾਤਕ ਹਮਲਾ ਹੈ ਜੋ ਕਿਸੇ ਪਰਮਾਣੂ ਹਮਲੇ ਤੋਂ ਘੱਟ ਨਹੀਂ। ਪੰਜਾਬ ਅਤੇ ਪੰਜਾਬੀ ਇਸ ਗੱਲ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ।

ਕਾਂਗਰਸ ਪਾਰਟੀ ਦੇ ਜੋਸ਼ੀਲੇ ਯੁਵਾ ਨੇਤਾ ਅਤੇ ਪ੍ਰਵਕਤਾ ਵਿਪਨ ਕੁਮਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਰਾਜਨੀਤਿਕ ਨਿਯੁਕਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਖਾਰਜ ਕੀਤਾ ਜਾਵੇ ਅਤੇ ਨਵੀਆ ਨਿਯੁਕਤੀਆਂ ਪੰਜਾਬ ਵਿੱਚੋ ਕਿਤੀਆ ਜਾਣ।


119

Share News

Login first to enter comments.

Latest News

Number of Visitors - 133436