Wed, 05 Aug 2026
Post Details

ਆਦਮਪੁਰ ਹਲਕੇ ਅੰਦਰ ਹਮਲੇ ਦੌਰਾਨ ਡਿੱਗੇ ਡਰੋਨ ਮਜਾਇਲ ਨਾਲ ਹੋਈ ਨੁਕਸਾਨ ਦਾ ਵਿਧਾਇਕ ਕੋਟਲੀ ਨੇ ਲਿਆ ਜਾਇਜ਼ਾ 

ਪਿੰਡ ਕੰਗਣੀਵਾਲ, ਮਹੱਦੀਪੁਰ, ਈਸ਼ਰਵਾਲ ਢੰਡੌਰ, ਅਲਾਵਲਪੁਰ, ਕੁਰੇਸ਼ੀਆਂ ਪਿਡਾਂ ਦਾ ਕੀਤਾ ਦੌਰਾ 

ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੰਨਣ ਦੀ ਕੀਤੀ ਅਪੀਲ 

ਮਿਤੀ 10 ਮਈ (सोनू) :~ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਹਲਕੇ ਅੰਦਰ ਕਰੀਬ ਪੰਜ ਥਾਵਾਂ ਤੇ ਹਮਲੇ ਦੌਰਾਨ ਡਿੱਗੇ ਡਰੋਨ ਮਜਾਇਲਾ ਨਾਲ ਹੋਏ ਧਮਾਕੇ ਦੌਰਾਨ ਨੁਕਸਾਨ ਦਾ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਲੋਕਾਂ ਨਾਲ ਗੱਲਬਾਤ ਕੀਤੀ, 
ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵਲੋ ਪਿੰਡ ਕੰਗਣੀਵਾਲ, ਮਹੱਦੀਪੁਰ, ਈਸ਼ਰਵਾਲ ਢੰਡੌਰ, ਅਲਾਵਲਪੁਰ, ਕੁਰੇਸ਼ੀਆਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਮੇਂ ਤੇ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਤੇ ਪੂਰੀ ਤਰ੍ਹਾਂ ਸਹਿਯੋਗ ਕਰਨ ।
ਵਿਧਾਨ ਕੋਟਲੀ ਨੇ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਜੋ ਦੁਸ਼ਮਣ ਨੂੰ ਕਰਾਰਾ ਜਵਾਬ ਦਿੰਦਿਆਂ ਉਨ੍ਹਾਂ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕੀਤਾ, ਉਹਨਾਂ ਸੈਨਾਵਾਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਸਮੋ ਸਮੇਂ ਤੇ ਹਦਾਇਤਾਂ ਜਾਰੀ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ।

Comments

No comments yet.



Latest News

Number of Visitors - 191952