Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਨੇ ਲੋਕਾਂ ਨੂੰ ਅਫਵਾਹਾਂ ਭੋਂ ਬਚਣ ਦੀ ਕਿਤੀ ਅਪੀਲ ।

ਜਿਲਾ ਪ੍ਰਸ਼ਾਸ਼ਨ ਵਲੋ ਜੋ ਵੀ ਹਿਦਾਇਤਾਂ ਦਿਤੀਆਂ ਹਿਦਾਇਤਾਂ ਉਸ ਦੀ ਹਰ ਹਾਲਤ ਵਿੱਚ ਹੋਣੀ ਚਾਹੀਦੀ ਪਾਲਨ ।

ਜਲੰਧਰ ਅੱਜ ਮਿਤੀ 09 ਮਈ (ਸੋਨੂੰ) : ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤੋ ਜੰਗ ਚੱਲ ਰਹੀ ਹੈ, ਇਸਦੇ ਮੱਦੇਨਜ਼ਰ ਜਿਲਾ ਪ੍ਰਸ਼ਾਸ਼ਨ ਵਲੋ ਜੋ ਵੀ ਹਿਦਾਇਤਾਂ ਜਾਰੀ ਹੋ ਰਹੀਆਂ ਹਨ ਸਾਨੂੰ ਸਭ ਨੂੰ ਉਸਦੀ ਪਾਲਣਾ ਕਰਨੀ ਚਾਹੀਦੀ ਹੈ । ਸ਼ਹਿਰ ਦਾ ਸਾਰਾ ਪ੍ਰਸ਼ਾਸਨ ਲੋਕਾਂ ਦੀ ਦੇਖ ਭਾਲ ਵਿੱਚ ਲੱਗਾ ਹੈ । ਕੁਝ ਸ਼ਰਾਰਤੀ ਅਨਸਰਾਂ ਵਲੋਂ ਜੋ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਉਨਾਂ ਅਫ਼ਵਾਹਾਂ ਤੋ ਬਚੋ । ਖਾਸਕਰ ਸ਼ੋਸ਼ਲ ਮੀਡੀਆਂ ਤੇ ਜੋ ਵੀ ਚੱਲ ਰਿਹਾ ਹੈ ਉਸ ਨੂੰ ਪੂਰੇ ਧਿਆਨ ਨਾਲ ਦੇਖੇ ਬਿਨਾਂ ਬਿਲਕੁਲ ਵੀ ਅੱਗੇ ਸ਼ੇਅਰ ਨਾ ਕਰੋ । ਸਾਨੂੰ ਸਾਡੀ ਭਾਰਤੀ ਸੇਨਾ ਉਪਰ ਪੂਰਾ ਮਾਣ ਨੇ ਜਿਨਾਂ ਨੇ ਦੇਸ਼ ਦੀ ਰੱਖਿਆ ਲਈ ਪੂਰੀ ਮਿਹਨਤ ਅਤੇ ਹਿਮੰਤ ਨਾਲ ਪਾਕਿਸਤਾਨ ਵਲੋ ਕੀਤੀਆ ਜਾ ਰਹੀਆਂ ਹਰ ਇਕ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ ਅਤੇ ਆਪਣੇ ਦੇਸ਼ ਨੂੰ ਪੂਰੀ ਤਰਾਂ ਨਾਲ ਸੁਰੱਖਿਅਤ ਰੱਖਿਆ ਹੈ । ਸਾਡੇ ਦੇਸ਼ ਦੀ ਸੇਨਾ ਪੂਰੀ ਬਹਾਦੁਰੀ ਨਾਲ ਇਹ ਜੰਗ ਲੜ੍ਹ ਰਹੀ ਹੈ । ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਜੰਗ ਦੌਰਾਨ ਕੋਈ ਜ਼ਰੂਰਤ ਪੈਂਦੀ ਹੈ ਤਾਂ ਜਿਲਾ ਕਾਂਗਰਸ ਦਫ਼ਤਰ ਵਿਖੇ ਸੰਪਕਰ ਕਰ ਸਕਦਾ ਹੈ ।

Comments

No comments yet.



Latest News

Number of Visitors - 234048

Share this Post