Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਕੋਟਲੀ ਤੇ ਜਲੰਧਰ ਪੁਲਿਸ ਵਲੋਂ ਪਰਚਾ ਦਰਜ ।

ਵਿਧਾਇਕ ਸੁਖਵਿੰਦਰ ਕੋਟਲੀ ਅਪਣੇ ਸਾਥੀਆਂ ਨੂੰ ਲੈ ਕੇ ਪਠਾਨਕੋਟ ਰੋਡ ਜਾਮ ਕਰ ਕੇ ਭੋਗਪੁਰ ਵਿੱਚ ਲੱਗ ਰਹੇ ਸੀ ਐਨ ਜੀ ਪਲਾਂਟ ਦਾ ਵਿਰੋਧ ।

ਜਲੰਧਰ ਅੱਜ ਮਿਤੀ 29 ਅਪ੍ਰੈਲ (ਸੋਨੂੰ) : ਆਦਮਪੁਰ ਹਲਕੇ ਦੇ ਭੋਗਪੁਰ ਸੀ ਐਨ ਜੀ ਪਲਾਂਟ ਦਾ ਵਿਰੋਧ ਕਰ ਰਹੇ ਵਿਧਾਇਕ ਸੁਖਵਿੰਦਰ ਕੋਟਲੀ ਤੇ ਜਲੰਧਰ ਪੁਲਿਸ ਵਲੋਂ ਪਰਚਾ ਦਰਜ, ਰੋਸ ਕਰਦੇ ਸੈਂਕੜੇ ਲੋਕ ਵੀ ਪਰਚੇ ਵਿੱਚ ਸ਼ਾਮਲ 

ਜਿੱਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੀ ਐਨ ਜੀ ਪਲਾਟਾਂ ਦੇ ਵਿਰੋਧ ਵਿੱਚ ਜਬਰਦਸਤ ਪ੍ਰਦਰਸ਼ਨ ਹੋ ਰਹੇ ਹਨ ਉੱਥੇ ਆਦਮਪੁਰ ਦੇ ਸ਼ਹਿਰ ਭੋਗਪੁਰ ਖੰਡ ਮਿੱਲ ਅੰਦਰ ਲੱਗ ਰਹੇ ਪਲਾਂਟ ਦਾ ਲੋਕਾਂ ਵਲੋਂ ਅੱਠ ਮਹੀਨੇ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, 23 ਅਪਰੈਲ ਨੂੰ ਹੋਏ ਰੋਸ ਮਾਰਚ ਤੇ ਲਗਾਏ ਨੈਸ਼ਨਲ ਹਾਈਵੇ ਤੇ ਧਰਨੇ ਕਾਰਨ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਖ਼ਿਲਾਫ਼ ਤੇ ਪ੍ਰਦਰਸ਼ਨ ਕਾਰੀਆਂ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ, ਕਿਸਾਨ ਜਥੇਬੰਦੀਆਂ ਦੇ ਨੇਤਾ ਤੇ ਸ਼ਹਿਰ ਵਾਸੀਆਂ ਦੇ ਵਿਰੁੱਧ ਜਲੰਧਰ ਪੁਲਿਸ ਦੁਆਰਾ ਪਰਚਾ ਦਰਜ ਕੀਤਾ ਗਿਆ ਹੈ ।

Comments

No comments yet.



Latest News

Number of Visitors - 233865

Share this Post