Saturday, 31 Jan 2026

ਸਕਰਾਤਮਕ ਪਾਲਣ ਪੋਸ਼ਣ ਦੀ ਸ਼ਕਤੀ ਨੂੰ ਪਹਿਚਾਣੋ: ਡਾਕਟਰ ਕਰਨ ਸੋਨੀ

ਬਚਿਆਂ ਨੂੰ ਕੋਮਲਤਾ, ਹਮਦਰਦੀ,  ਨਰਮਾਈ, ਇੱਜ਼ਤ ਨਾਲ ਪੇਸ਼ ਆਉਣਾ ਉਹਨਾਂ ਨੂੰ ਵਿਕਸਤ ਕਰਨ ਦਾ ਅੱਜਕਲ ਦਾ ਵਿਗਿਆਨਕ ਤਰੀਕਾ ਹੈ ॥

ਲੂਧਿਆਣਾ ਅੱਜ ਮਿਤੀ 20 ਅਪ੍ਰੈਲ (ਸੋਨੂੰ) : ਸਕਰਾਤਮਕ ਪਾਲਣ ਪੋਸ਼ਣ ਬੱਚਿਆ ਦੀ ਪਰਵਰਿਸ਼ ਲਈ ਇਕ ਸ਼ਕਤੀਸ਼ਾਲੀ ਪਹੁੰਚ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਕਰਨ ਸੋਨੀ ਸਪੋਕਸ ਪਰਸਨ ਪੰਜਾਬ ਕਾਂਗਰਸ, ਮੋਟੀਵੇਸ਼ਨਲ ਸਪੀਕਰ, ਇੰਡੀਅਨ ਆਰਮੀ ਅਵਾਰਡ ਪ੍ਰਾਪਤ ਨੇ ਕਿਹਾ ਕਿ ਆਪਸੀ ਸਤਿਕਾਰ, ਹਮਦਰਦੀ ਅਤੇ ਸਮਝ ਨੂੰ ਅਪਨਾ ਕੇ ਵਧੀਆ ਭਵਿੱਖ ਤਿਆਰ ਕੀਤਾ ਜਾ ਸਕਦਾ ਹੈ। 
ਸਕਰਾਤਮਕ ਪਾਲਣ ਪੋਸ਼ਣ ਨੂੰ ਆਕਾਰ ਦੇਣ ਅਤੇ ਉਹਨਾਂ ਨੂੰ ਖ਼ੁਸ਼, ਸਿਹਤਮੰਦ ਅਤੇ ਚੰਗੀ ਤਰ੍ਹਾਂ ਵਿਕਸਤ ਵਿਅਕਤੀਆ ਵਿੱਚ ਵਧਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਰਵਾਇਤੀ ਮਾਪਿਆਂ ( ਰਵਾਇਤੀ ਪਾਲਣ ਪੋਸ਼ਣ) ਦੀ ਸ਼ੈਲੀ ਵਿਚ ਸਖ਼ਤ ਰੂਲ, ਪਦਵੀ, ਅਧੀਨਗਿਰੀ, ਇਹ ਕਿਸੇ ਵੇਲ਼ੇ ਬੱਚੇ ਦੀ ਭਾਵਨਾਤਮਕ ਸਿਹਤ ਨੂੰ ਨ਼ਜਰਅੰਦਾਜ ਕਰਦੀ ਹੈ। ( ਕੋਮਲ ਪਾਲਣ ਪੋਸ਼ਣ) ਕੋਮਲ ਮਾਪੇ ਸ਼ੈਲੀ ਬੱਚਿਆ ਦੇ ਨਾਲ ਹਮਦਰਦੀ, ਕੋਮਲਤਾ, ਨਰਮਾਈ, ਇੱਜਤ ਦੇ ਨਾਲ ਪੇਸ਼ ਆਉਣਾ ਉਹਨਾਂ ਦਾ ਪੱਖ ਸੁਣ ਕੇ ਫ਼ੈਸਲਾ ਲੈਣਾ ਚਾਹੀਦਾ ਹੈ। ਇਸ ਦੇ ਨਾਲ ਬੱਚੇ ਨਾਲ ਪਿਆਰ, ਗੱਲਬਾਤ, ਸਥਿਰਤਾ, ਇਕਸਾਰਤਾ  ਵੱਧਦੀ ਹੈ। 
ਬੱਚੇ ਨਾਲ ਸਕਰਾਤਮਕ ਵਿਚਾਰ ਕਰੋ। ਬੱਚੇ ਦੀਆਂ ਜਰੂਰਤਾ ਦੀ ਜਿੰਮੇਵਾਰੀ ਲਓ। ਸੀਮਾਵਾਂ ਨਿਰਧਾਰਿਤ ਕਰੋ। ਅਰਥਪੂਰਨ ਤਰੀਕੇ ਨਾਲ ਗੱਲਬਾਤ ਕਰੋ ਅਤੇ ਉਦਹਾਰਣ ਦੁਆਰਾ ਅਗਵਾਈ ਕਰਨ ਤੇ ਧਿਆਨ ਦਿਓ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਡਾ. ਧਰਮਪਾਲ ਸੋਨੀ, ਡਾ. ਜਤਿਨ ਸੋਨੀ ਅਤੇ ਡਾ. ਨੀਤਿਕਾ ਸੋਨੀ ਨੇ ਕਿਹਾ ਕਿ ਸਕਰਾਤਮਕ ਪਾਲਣ ਪੋਸ਼ਣ ਨੂੰ ਅਪਣਾ ਕੇ, ਮਾਪੇ ਇੱਕ ਚੰਗਾ ਪਾਲਣ ਪੋਸ਼ਣ ਵਾਲਾ ਵਾਤਾਵਰਣ ਬਣਾ ਸਕਦੇ ਹਨ ਜਿਸ ਨਾਲ ਬੱਚੇ ਦੇ ਸਰੀਰਕ, ਭਾਵਨਾਤਮਕ ਅਤੇ ਮਨੋਵਿਗਿਆਨਿਕ ਵਿਕਾਸ ਦਾ ਸਮਰਥਨ ਹੋਵੇਗਾ ।


158

Share News

Login first to enter comments.

Latest News

Number of Visitors - 135793