ਅੱਜ ਕਲ ਦੇ ਬੱਚੇ ਕਿਸੇ ਕੰਪਿਊਟਰ ਤੋਂ ਘੱਟ ਨਹੀਂ ਹੈ। ਘੱਟ ਉਮਰ ਦੇ ਵਿੱਚ ਹੀ ਬੱਚਿਆਂ ਦਾ ਗਿਆਨ ਸਭ ਨੂੰ ਹੈਰਾਨ ਕਰ ਦਿੰਦਾ ਹੈ। ਕੁਝ ਅਜਿਹਾ ਹੀ ਕਰ ਵਿਖਾਇਆ ਹੈ ਲੁਧਿਆਣਾ ਦੇ ਅਕਸ਼ਿਤ ਨੇ ਜੋ ਕਿ ਹਾਲੇ ਸਿਰਫ 6.5 ਸਾਲ ਦਾ ਹੈ ਪਰ ਉਸ ਨੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਅਕਸ਼ਿਤ ਬੀਆਰਐਸ ਨਗਰ ਡੀਏਵੀ ਪਬਲਿਕ ਸਕੂਲ ਦਾ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਉਸ ਦਾ ਟੈਲੇਂਟ ਵੇਖ ਕੇ ਸਾਰੇ ਹੀ ਹੈਰਾਨ ਹਨ। ਉਸ ਦੀ ਇਸ ਉਪਲੱਬਧੀ ਨੂੰ ਲੈ ਕੇ ਉਸ ਦੇ ਰਿਸ਼ਤੇਦਾਰਾਂ ਪਰਿਵਾਰਕ ਮੈਂਬਰ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਉਸ ਦੇ ਮਾਤਾ-ਪਿਤਾ ਦੇ ਨਾਲ ਉਸ ਦੀ ਦਾਦੀ ਨੂੰ ਵੀ ਉਸ ਦੇ ਮਾਣ ਹੋ ਰਿਹਾ ਹੈ। ਉਸ ਦੀ ਮਾਂ ਮੀਨਾਕਸ਼ੀ ਸਕੂਲ ਵਿੱਚ ਵਿਗਿਆਨ ਦੀ ਅਧਿਆਪਿਕਾ ਹੈ ਅਤੇ ਉਹ ਅਕਸ਼ਿਤ ਨੂੰ ਘਰ ਵਿੱਚ ਹੀ ਪੜਾਉਂਦੀ ਹੈ। ਉਸ ਤੋਂ ਸਿਖਿਆ ਲੈ ਕੇ ਉਸ ਨੇ ਇਹ ਸਨਮਾਨ ਹਾਸਲ ਕੀਤਾ ਹੈ।
ਦਰਅਸਲ ਅਕਸ਼ਿਤ ਨੇ 8 ਮੁਲਕਾਂ ਦੇ ਕੌਂਮੀ ਝੰਡੇ ਸਵਾਲਾਂ ਦੇ ਜਵਾਬ ਵਿੱਚ ਦਸੇ ਹਨ। ਨਾਲ ਹੀ 10 ਤਰ੍ਹਾਂ ਦੇ ਲੈਬ ਉਪਕਰਨ, 7 ਤਰਾਂ ਦੇ ਬੂਟਿਆਂ ਦੇ ਨਾਂ, ਮਨੁੱਖੀ ਸਰੀਰ ਨਾਲ ਜੁੜੇ 10 ਤੋਂ ਵੱਧ ਅੰਗਾਂ ਦੇ ਨਾਂ ਮੂੰਹ ਜੁਬਾਨੀ ਬੋਲ ਕੇ ਦੱਸੇ ਹਨ। ਇਸ ਤੋਂ ਇਲਾਵਾ ਉਸ ਨੂੰ ਜਰਨਲ ਨੋਲੇਜ ਦੇ ਵੀ ਸਵਾਲਾਂ ਦਾ ਜਵਾਬ ਦਿੱਤਾ ਹੈ।






Login first to enter comments.