Friday, 30 Jan 2026

ਚੌਕੀ ਜਲੰਧਰ ਹਾਈਟਸ ਥਾਣਾ ਸਦਰ ਜਲੰਧਰ ਦੀ ਅਗਵਾਈ ਹੇਠ ਚੌਕੀ ਜਲੰਧਰ ਹਾਈਟਸ ਦੀ ਪੁਲਿਸ ਨੇ ਖੋਹ ਦੀ ਵਾਰਦਾਤ ਕਰਨ ਵਾਲੇ ਦੋਸ਼ੀਆਨ ਗਿ੍ਰਫਤਾਰ ॥

ਜਲੰਧਰ ਕਮੀਸ਼ਨਰੇਟ ਨੂੰ ਮਿਲੀ ਬਡੀ ਸਫਲਤਾ, ਖੋਹ ਦੇ ਦੋਸ਼ੀ ਗਿਰਫਤਾਰ ।

ਜਲੰਧਰ ਅੱਜ ਮਿਤੀ 19 ਅਪ੍ਰੈਲ (ਸੌਨੂ) : ਸ੍ਰੀਮਤੀ ਧੰਨਪ੍ਰੀਤ ਕੌਰ ਆਈ.ਪੀ.ਐਸ ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਗੌੜੇ ਦੋਸ਼ੀਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸੁਖਵਿੰਦਰ ਸਿੰਘ PPS ਏ.ਡੀ.ਸੀ.ਪੀ. ਸਿਟੀ-2,ਸ੍ਰੀ ਬਬਨਦੀਪ ਸਿੰਘ ਏ.ਸੀ.ਪੀ. ਸਬ ਡਵੀਜਨ-5 ਕੰਨਟੋਨਮੈਂਟ ਜਲੰਧਰ, INSP ਸੰਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ SI ਸੁਰਜੀਤ ਸਿੰਘ 2446 ਇੰਚਾਰਜ ਚੌਕੀ ਜਲੰਧਰ ਹਾਈਟਸ ਥਾਣਾ ਸਦਰ ਜਲੰਧਰ ਦੀ ਅਗਵਾਈ ਹੇਠ ਚੌਕੀ ਜਲੰਧਰ ਹਾਈਟਸ ਦੀ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਉਹਨਾਂ ਨੇ ਮੁਕੱਦਮਾ ਨੰਬਰ 83 ਮਿਤੀ 16.04.2025 ਜੁਰਮ 304 (2), 3 (5) BNS, ਵਾਧਾ ਜੁਰਮ 317 (2) BNS ਥਾਣਾ ਸਦਰ ਕਮਿਸ਼ਨਰੇਟ ਜਲੰਧਰ ਵਿੱਚ ਹੋਈ ਖੋਹ ਦੀ ਵਾਰਦਾਤ ਕਰਨ ਵਾਲੇ ਦੋਸ਼ੀਆਨ ਮਨਜਿੰਦਰ ਕੁਮਾਰ ਉਰਫ ਜਿੰਦਰ ਪੁੱਤਰ ਨਰੇਸ਼ ਕੁਮਾਰ ਵਾਸੀ ਪਿੰਡ ਧਨਾਲ ਖੁਰਦ ਥਾਣਾ ਸਦਰ ਜਲੰਧਰ, ਸੁਖਵੀਰ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਧਨਾਲ ਖੁਰਦ ਥਾਣਾ ਸਦਰ ਜਲੰਧਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਵਾਰਦਾਤ ਵਿੱਚ ਵਰਤੀ ਗੱਡੀ ਨੰਬਰੀ HR-01-AC-6103 ਮਾਰਕਾ ਪੁੰਟੋ ਰੰਗ ਚਿੱਟਾ, ਖੋਹਸ਼ੁਦਾ ਸੋਨੇ ਦੀ ਚੈਨ ਅਤੇ ਵਾਰਦਾਤ ਵਿੱਚ ਵਰਤੇ ਹਥਿਆਰ ਬ੍ਰਾਮਦ ਕੀਤੇ ਗਏ ਹਨ ਅਤੇ ਇਹਨਾਂ ਦੇ ਸਹਿ ਦੋਸ਼ੀ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਟਾਹਲੀ ਥਾਣਾ ਸਦਰ ਨਕੋਦਰ ਜਲੰਧਰ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ।ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਬੰਦ ਕੇਦਰੀ ਜੇਲ੍ਹ ਕਪੂਰਥਲਾ ਕਰਵਾਇਆ ਜਾ ਰਿਹਾ ਹੈ।
ਬ੍ਰਾਮਦਗੀ :-
1. ਵਾਰਦਾਤ ਵਿੱਚ ਵਰਤੀ ਗੱਡੀ ਨੰਬਰੀ HR-01-AC-6103 ਮਾਰਕਾ ਪੁੰਟੋ ਰੰਗ ਚਿੱਟਾ
2.
ਖੋਹਸ਼ੁਦਾ ਸੋਨੇ ਦੀ ਚੈਨ


135

Share News

Login first to enter comments.

Latest News

Number of Visitors - 133043