लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਸੁਖਬੀਰ ਸਿੰਘ ਬਾਦਲ ਦੀ ਸ਼ਖ਼ਸੀਅਤ ਨੂੰ ਢਾਅ ਨਹੀਂ ਲਗਾ ਸਕਦੀਆਂ- ਮੰਨਣ
ਸ਼੍ਰੋਮਣੀ ਅਕਾਲੀ ਦਲ ਸੀਨੀਅਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਮਕਸੂਦਾ ਵਾਲੇ ਉਚੇਚੇ ਤੌਰ ਤੇ ਹਾਜ਼ਰ ਸਨ ਲੱਡੂ ਵੰਡ ਵੇਲੇ ਲੱਡੂ ਖ਼ੁਸ਼ੀ ਦਾ ਕੀਤਾ ਇਜ਼ਹਾਰ ।
ਜਲੰਧਰ 16 ਅਪ੍ਰੈਲ (ਸੌਨੂ) : ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਡੈਲੀਗੇਟ ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਅੱਜ ਵਿਦੇਸ਼ ਤੋਂ ਪਰਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਪ੍ਰਧਾਨਗੀ ਹੇਠ ਇਕੱਤਰਤਾ ਕੀਤੀ ਗਈ।ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਜ਼ੋਰਦਾਰ ਸਵਾਗਤ ਕਰਦਿਆਂ ਸੁਖਬੀਰ ਸਿੰਘ ਬਾਦਲ, ਸਮੁੱਚੀ ਹਾਈਕਮਾਂਡ ਜਲੰਧਰ ਦੇ ਹਲਕਾ ਇੰਚਾਰਜ, ਅਹੁਦੇਦਾਰਾਂ ਤੇ ਵਰਕਰਾਂ ਨੂੰ ਵਧਾਈ ਦਿੱਤੀ ਤੇ ਲੱਡੂ ਵੰਡੇ ਗਏ। ਇਕਤ੍ਰ ਵਰਕਰਾਂ ਵਲੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਲੀਡਰ ਸ਼ਿਪ ਨੂੰ ਖ਼ਤਮ ਕਰਨ ਦੀਆਂ ਡੂੰਘੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਡੈਲੀ ਗੇਟਾਂ ਨੇ ਸਰਬਸੰਮਤੀ ਨਾਲ ਪੰਥ ਅਤੇ ਪੰਜਾਬ ਦੀ ਆਨ ਬਾਨ ਤੇ ਸ਼ਾਨ, ਵਿਸ਼ਾਲ ਹਿਰਦੇ ਵਾਲੇ ਇਨਸਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਥ, ਪੰਜਾਬ, ਪੰਜਾਬੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਤਾਂ ਲਈ ਨਿਭਾਈਆਂ ਵਧੀਆ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਮੁੜ ਤੀਸਰੀ ਵਾਰ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਵਲੋਂ ਮਿਆਰ ਤੋਂ ਹੇਠਾਂ ਡਿੱਗ ਕੇ ਹਲਕੇ ਪੱਧਰ ਦੀਆਂ ਮਨਘੜ੍ਹਤ ਝੂਠੀਆਂ ਤੋਹਮਤਾਂ ਲਗਾ ਕੇ ਕੂੜ ਪ੍ਰਚਾਰ ਕਰਨ ਦੀਆਂ ਕੋਝੀਆਂ ਚਾਲਾਂ ਉਨ੍ਹਾਂ ਦੀ ਸ਼ਖਸੀਅਤ ਨੂੰ ਢਾਹ ਨਹੀਂ ਲਗਾ ਸਕਦੀਆਂ।
ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਪ੍ਰਮਜੀਤ ਸਿੰਘ ਰੇਰੂ,ਰਣਜੀਤ ਸਿੰਘ ਰਾਣਾ, ਦਿਲਬਾਗ ਹੁਸੈਨ,ਭਜਨ ਲਾਲ ਚੋਪੜਾ, ਮਨਿੰਦਰਪਾਲ ਸਿੰਘ ਗੁੰਬਰ, ਗੁਰਪ੍ਰੀਤ ਸਿੰਘ ਗੋਪੀ,ਰਵਿੰਦਰ ਸਿੰਘ ਸਵੀਟੀ, ਸਾਹਿਬ ਸਿੰਘ ਢਿੱਲੋਂ,ਅੰਮ੍ਰਿਤਬੀਰ ਸਿੰਘ,ਸਤਿੰਦਰ ਸਿੰਘ ਪੀਤਾ, ਗਗਨਦੀਪ ਸਿੰਘ ਨਾਗੀ, ਅਮਰਜੀਤ ਸਿੰਘ ਬਸਰਾ, ਗੁਰਮੀਤ ਸਿੰਘ ਬਸਰਾ, ਸੁਰਿੰਦਰ ਸਿੰਘ ਐਸ ਟੀ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਗੁਰਪ੍ਰੀਤ ਸਿੰਘ ਉਬਰਾਏ, ਪਲਵਿੰਦਰ ਸਿੰਘ ਭਾਟੀਆ,ਜਸਬੀਰ ਸਿੰਘ ਲਾਡੀ, ਹਰਬੰਸ ਸਿੰਘ ਗੁਰੂ ਨਾਨਕਪੁਰਾ,ਸਿਮਰਨ ਸਿੰਘ ਭਾਟੀਆ,ਜਸਬੀਰ ਸਿੰਘ ਵਾਲੀਆ,ਅਜੀਤ ਸਿੰਘ ਮਿੱਠੂ ਬਸਤੀ, ਵਰਿਆਮ ਸਿੰਘ, ਜਗਦੀਸ਼ ਸਿੰਘ ਕਾਲਾ, ਗਿਆਨ ਸਿੰਘ, ਦਵਿੰਦਰ ਸਿੰਘ ਕੁੱਕੂ, ਗੁਰਦੇਵ ਸਿੰਘ ਹੈਪੀ, ਗੁਰਜੰਟ ਸਿੰਘ, ਇਕਬਾਲ ਸਿੰਘ ਲਾਡੋਵਾਲੀ, ਅਰੁਣ ਕੁਮਾਰ, ਗੋਰਵ ਭਗਤ, ਅਵਤਾਰ ਸਿੰਘ ਸੈਂਹਬੀ,ਬਾਲ ਕਿਸ਼ਨ ਬਾਲਾ, ਪ੍ਰਮਿੰਦਰ ਸਿੰਘ ਲਾਡੋਵਾਲੀ, ਕੁਲਵੰਤ ਸਿੰਘ ਨਿਹੰਗ, ਦਲਜੀਤ ਸਿੰਘ ਲੰਮਾ ਪਿੰਡ, ਫੁੱਮਣ ਸਿੰਘ,ਲਾਲ ਚੰਦ, ਮਹਿੰਦਰ ਪਾਲ ਸਿੰਘ ਬਿੱਟੂ, ਨਰੇਸ਼ ਕੁਮਾਰ ਕਨੋਜੀਆ,ਰਾਜੂ ਬੱਗਾ, ਨਵਦੀਪ ਦਕੋਹਾ ਆਦਿ ਹਾਜ਼ਰ ਸਨ ।






Login first to enter comments.