Friday, 30 Jan 2026

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ।

ਜਲੰਧਰ ਅੱਜ ਮਿਤੀ 02 ਅਪ੍ਰੈਲ (ਸੋਨੂੰ ਬਾਈ) : ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਹ ਪੁਤਲਾ ਫੂਕ ਪ੍ਰਦਰਸ਼ਨ ਜੋ ਪੰਜਾਬ ਦੇ ਮੁੱਖ ਮੰਤਰੀ ਵਲੋ ਕਾਂਗਰਸ ਦੇ ਸੀਨੀਅਰ ਲੀਡਰ ਸ਼੍ਰੀ ਰਾਹੁਲ ਗਾਂਧੀ ਦੇ ਖਿਲਾਫ ਜੋ ਬੇਤੁਕੀ ਬਿਆਨਬਾਜ਼ੀ ਕੀਤੀ ਗਈ ਹੈ ਅਤੇ ਜੋ ਫਿਲੌਰ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਤੇ ਇਤਰਾਜਯੋਗ ਸ਼ਬਦ ਲਿਖੇ ਗਏ ਹਨ ਉਸ ਦੇ ਸੰਬੰਧ ਵਿਚ ਇਹ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਜੋ ਬਿਆਨਬਾਜ਼ੀ ਕੀਤੀ ਹੈ ਇਹ ਬਹੁਤ ਹੀ ਗਲਤ ਹੈ ਕਿਸੇ ਵੀ ਆਗੂ ਵਲੋ ਦੂਸਰੇ ਨੇਤਾ ਦੇ ਖ਼ਿਲਾਫ਼ ਇਹੋ ਜਿਹੇ ਸ਼ਬਦ ਬੋਲਣੇ ਬਿਲਕੁਲ ਵੀ ਸ਼ੋਭਾ ਨਹੀ ਦਿੰਦੇ ਅਤੇ ਪੰਜਾਬ ਦੇ ਜੋ ਹਾਲਾਤ ਹਨ ਮੁੱਖ ਮੰਤਰੀ ਜੀ ਨੇ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਲਾਅ ਐਂਡ ਆਰਡਰ ਦਾ ਬੁਰਾ ਹੈ । ਅੱਜ ਪੰਜਾਬ ਦਾ ਹਰ ਇਕ ਵਰਗ ਸਰਕਾਰ ਤੋ ਦੁਖੀ ਹੈ । ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਦੀਆਂ ਨੇ ਪੰਜਾਬ ਵਿੱਚ ਦੌਰੇ ਸ਼ੁਰੂ ਕਰ ਦਿੱਤੇ ਹਨ ਸਾਫ਼ ਪਤਾ ਲਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੋਲੋ ਪੰਜਾਬ ਵਿੱਚ ਸਿਸਟਮ ਨਹੀ ਚੱਲ ਰਿਹਾ ਪੰਜਾਬ ਦੀ ਮੌਜੂਦਾ ਸਰਕਾਰ ਫੇਲ ਹੋ ਚੁੱਕੀ ਹੈ । ਇਸ ਮੌਕੇ ਤੇ ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ, ਨਵਜੋਤ ਸਿੰਘ ਦਹੀਆ ਹਲਕਾ ਇੰਚਾਰਜ ਨਕੋਦਰ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਜਗਜੀਤ ਕੰਬੋਜ, ਨਰੇਸ਼ ਵਰਮਾ, ਸੁਦੇਸ਼ ਕੁਮਾਰ, ਪਰਮਜੋਤ ਸਿੰਘ ਸ਼ੈਰੀ ਚੱਢਾ, ਪਵਨ ਕੁਮਾਰ, ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਬਲਰਾਜ ਠਾਕੁਰ, ਗੁਰਨਾਮ ਸਿੰਘ ਮੁਲਤਾਨੀ, ਸੁਖਵਿੰਦਰ ਸੂਚੀ ਪਿੰਡ, ਮਨਦੀਪ ਜੱਸਲ, ਕੰਚਨ ਠਾਕੁਰ, ਅਰੁਣ ਰਤਨ, ਮਨਮੋਹਨ ਬਿੱਲਾ, ਜਗਜੀਤ ਜੀਤਾ, ਨਿਸ਼ਾਂਤ ਘਈ, ਰੋਹਨ ਚੱਢਾ, ਵਿਜੇ ਦਕੋਹਾ, ਜਗਦੀਸ਼ ਦਕੋਹਾ, ਦੀਨਾ ਨਾਥ, ਮੱਖਣ ਸਿੰਘ, ਹਰਪਾਲ ਮਿੰਟੂ, ਗੌਰਵ ਸ਼ਰਮਾ ਨੋਨੀ, ਵਿਕਾਸ ਤਲਵਾੜ, ਸਤਪਾਲ ਮਿੱਕਾ, ਹਰਸ਼ ਸੋਂਧੀ, ਵਿਕਰਮ ਸ਼ਰਮਾ, ਬਚਨ ਲਾਲ, ਮੁਨੀਸ਼ ਪਾਹਵਾ, ਨਵਦੀਪ ਜਰੇਵਾਲ, ਅਸਵਨੀ ਜੰਗਰਾਲ, ਹਰਭਜਨ ਸਿੰਘ, ਪ੍ਰਭ ਦਿਆਲ ਭਗਤ, ਵਿੱਕੀ ਕੈਂਥ, ਵਿਕਾਸ ਸੰਗਰ, ਅਤੁਲ ਚੱਢਾ, ਸੋਨੂੰ ਸੰਧਰ, ਬ੍ਰਹਮ ਦੇਵ ਸਹੋਤਾ, ਮੁਕੇਸ਼ ਗਰੋਵਰ , ਰਿਸ਼ੀ ਕੇਸ਼ ਵਰਮਾ, ਰਵੀ ਬੱਗਾ, ਸੂਰਜ ਪ੍ਰਕਾਸ਼ ਲਾਡੀ, ਸੰਜੇ ਸੋਨਕਰ, ਈਸ਼ਵਰ ਸੋਨਕਰ, ਬੋਬ ਮਲਹੋਤਰਾ, ਰਾਜਨ, ਡਾ ਸ਼ਸ਼ੀ ਕਾਂਤ, ਮੀਨੂ ਬੱਗਾ, ਆਸ਼ਾ ਅਗਰਵਾਲ, ਚੰਦਰ ਕਾਂਤਾ, ਮਨਦੀਪ ਕੌਰ, ਸੁਰਜੀਤ ਕੌਰ, ਪੱਲਵੀ, ਆਦੇਸ਼ ਕੁਮਾਰ, ਭਾਰਤ ਭੂਸ਼ਣ, ਪਰਮਜੀਤ ਬਲ, ਵਿੱਕੀ ਪ੍ਰਧਾਨ, ਸੁਰਜੀਤ ਕੌਰ, ਸਤਨਾਮ ਸਿੰਘ, ਜਗਮੋਹਨ ਛਾਬੜਾ, ਅਸ਼ੋਕ ਖੰਨਾ, ਸੋਮ ਨਾਥ, ਰਮੇਸ਼ ਭੱਲਾ , ਪ੍ਰੇਮ ਸੈਣੀ, ਆਲਮ ਚੁਗਿੱਟੀ, ਪੁਸ਼ਪਿੰਦਰ ਲਾਲੀ, ਸੋਮ ਰਾਜ ਸੋਮੀ, ਤਿਲਕ ਰਾਜ ਚੋਹਕਾਂ ਮੌਜੂਦ ਸਨ


127

Share News

Login first to enter comments.

Latest News

Number of Visitors - 133978