न्यूजीलैंड में पंजाबियों की भर्ती का विरोध, पुलिस ने प्रदर्शन रोका
G2M ਜਲੰਧਰ 9 ਮਾਰਚ 25 :- ਅੱਜ ਰਾਜਾ ਗਾਰਡਨ ਵੈਲਫੇਅਰ ਸੋਸਾਇਟੀ ਮਿੱਠਾਪੁਰ ਵਿਖੇ ਸੋਸਾਇਟੀ ਦੇ ਪ੍ਰਧਾਨ ਵਿਕਰਾਂਤ ਮਦਾਨ ਦੀ ਰਿਹਾਇਸ਼ ਵਿਖੇ ਕਾਲੋਨੀ ਅਤੇ ਸਮਾਜਿਕ ਸਮਸਿਆਵਾਂ ਬਾਰੇ ਇਕ ਬੈਠਕ ਹੋਈ ਜਿਸ ਵਿਚ ਸੁਸਾਇਟੀ ਦੇ ਸੇਕ੍ਰੇਟਰੀ ਇੰਜੀਨੀਅਰ ਜੰਗਬੀਰ ਸਿੰਘ, ਕੈਸ਼ੀਅਰ ਜਸਵਿੰਦਰ ਸਿੰਘ, ਮੈਂਬਰ:- ਨਿਤਿਨ ਬੇਹਲ, ਰਾਜਿੰਦਰ ਅਰੋੜਾ,ਸੰਜੀਵ ਅਰੋੜਾ,ਪੁਣੀਆਤਮ ਦੇਵ ਕੋਹਲੀ, ਡਾ.ਤਰਸੇਮ, ਡਾ.ਰਾਜੀਵ, ਵਿੱਕੀ ਸੂਦ,ਬੀ ਐੱਸ ਉੱਪਲ,ਅਮਿਤ ਸੁਰੀ,ਲਖਵਿੰਦਰ ਸਿੰਘ ਰਾਹੁਲ ਆਦਿ ਮੌਜੂਦ ਰਹੇ ਇਸ ਬੈਠਕ ਦਾ ਖਾਸ ਮੁੱਦਾ ਗਲੀ ਦੇ ਬਾਹਰ ਪੈਂਦੀ ਬਲਾਇੰਡ ਸੜਕ ਦਾ ਮੋੜ ਰਿਹਾ ਜਿਸ ਵਿੱਚ ਕਿ ਕਾਲੋਨੀ ਵਾਲਿਆ ਨੂੰ ਆਣ ਜਾਣ ਵੇਲੇ ਮੁਸ਼ਕਿਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਆਣ ਜਾਣ ਵੇਲੇ ਵਾਹਨਾਂ ਦੀ ਟੱਕਰ ਵੀ ਹੋ ਜਾਂਦੀ ਹੈ ਜਿਸ ਕਾਰਨ ਸਟ ਪੇਟ ਦਾ ਡਰ ਬਣਿਆ ਰਹਿੰਦਾ ਹੈ, ਜੋਕਿ ਕਾਲੋਨੀ ਵਿਚ ਦੀ ਤਿੰਨ ਵਾਰ ਤਾਂ ਦਿਨ ਦਿਹਾੜੇ ਚੋਰੀ ਹੋ ਚੁੱਕੀ ਹੈ, ਅਤੇ ਗਲੀਆਂ ਵਿਚ ਸਰਕਾਰੀ ਬੱਤੀ ਵੀ ਨਹੀਂ ਹੈ ਇਸ ਨੂੰ ਵੇਖਦਿਆਂ ਰਾਤ ਨੂੰ ਕਾਲੋਨੀ ਵਾਲੀਆਂ ਵਿਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਰਾਤ ਨੂੰ ਕਲੋਨੀ ਵਾਲਿਆ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੈ, ਇਸ ਤੋਂ ਬਾਅਦ ਸੜਕਾਂ ਵਿਚ ਪਏ ਹੋਏ ਟੋਏ ਵੀ ਇਕ ਸਮੱਸਿਆ ਹੈ ਉਸ ਤੋਂ ਬਾਅਦ ਸੱਭ ਤੋਂ ਵੱਡੀ ਮੁਸ਼ਕਲ ਤਾਂ ਸੀਵਰੇਜ ਦੀ ਹੈ ਹੋ ਕਿ ਬਲਾਕ ਹੀ ਰਹਿੰਦੇ ਹਨ।
ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਅੱਜ ਦੀ ਇਹ ਬੈਠਕ ਰੱਖੀ ਗਈ ਜਿਸ ਵਿਚ ਕਿ ਸਾਰੇ ਸੋਸਾਇਟੀ ਮੈਂਬਰ ਸਹਿਬਾਨ ਨੇ ਇਹ ਫੈਂਸਲਾ ਲਿਆ ਕਿ ਇਹਨਾਂ ਮੁਸ਼ਕਲਾਂ ਦੇ ਫੌਰੀ ਹਲ਼ ਵਸਤੇ ਕਾਰਪੋਰੇਸ਼ਨ ਨੂੰ ਇਕ ਮੰਗ ਪੱਤਰ ਦਿੱਤਾ ਜਾਵੇਗਾ ਕੀ ਕਾਲੋਨੀ ਵਾਲਿਆ ਦੀਆਂ ਇਹਨਾਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹਲ਼ ਕੀਤਾ ਜਾਵੇ।






Login first to enter comments.