ਮੋਦੀ ਟਰੰਪ ਦੀ ਯਾਰੀ, ਹਿੰਦੁਸਤਾਨੀਆਂ ਉਪਰ ਪੈ ਗਈ ਭਾਰੀ : ਰਜਿੰਦਰ ਬੇਰੀ
ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਟਰੰਪ ਅਤੇ ਮੋਦੀ ਦੀ ਯਾਰੀ ਹਿੰਦੁਸਤਾਨ ਦੇ ਨਾਗਰਿਕਾਂ ਤੇ ਭਾਰੀ ਪੈ ਗਈ ਹੈ । ਜਿਸ ਤਰਾਂ ਨਾਲ ਲੱਖਾਂ ਰੁਪਏ ਲਗਾ ਕੇ ਲੋਕ ਯੂ ਐਸ ਏ ਗਏ ਸਨ ਪਰ ਜਿਸ ਤਰੀਕੇ ਨਾਲ ਟਰੰਪ ਸਰਕਾਰ ਵਲੋ ਭਾਰਤ ਦੇਸ਼ ਦੇ ਲੋਕਾਂ ਨੂੰ ਹਥਕੜੀਆ ਲਗਾ ਕੇ ਪੈਰਾਂ ਨੂੰ ਬੇੜੀਆ ਪਾ ਕੇ ਭਾਰਤ ਲਿਆਂਦਾ ਗਿਆ ਹੈ ਇਹ ਬਹੁਤ ਸ਼ਰਮਨਾਕ ਘਟਨਾ ਹੈ । ਜਿਸ ਹਿਸਾਬ ਨਾਲ ਟਰੰਪ ਤੇ ਮੋਦੀ ਦੀ ਯਾਰੀ ਸੀ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਭਾਰਤ ਸਰਕਾਰ ਦਾ ਜਾਹਜ਼ ਜਾਂਦਾ ਅਤੇ ਇਨਾਂ ਵਿਅਕਤੀਆਂ ਨੂੰ ਲੈ ਕੇ ਆਉਂਦਾ । ਡਿਪੋਰਟ ਕਰਨਾ ਤਾਂ ਕਰ ਦਿੰਦੇ ਪਰ ਜਿਸ ਤਰੀਕੇ ਦਾ ਸਲੂਕ ਭਾਰਤ ਦੇ ਲੋਕਾਂ ਨਾਲ ਕੀਤਾ ਗਿਆ ਹੈ ਇਹ ਬਿਲਕੁਲ ਵੀ ਸਹਿਣਯੋਗ ਨਹੀ ਹੈ । ਜਿਸ ਤਰੀਕੇ ਨਾਲ ਨਰਿੰਦਰ ਮੋਦੀ ਨੇ ਭਾਰਤ ਆਉਣ ਤੇ ਦੇਸ਼ ਦਾ ਕਰੋੜਾ ਰੁਪਿਆ ਲਗਾ ਕੇ ਸਵਾਗਤ ਕੀਤਾ ਸੀ, ਟਰੰਪ ਸਰਕਾਰ ਨੇ ਇਸ ਚੀਜ਼ ਦਾ ਵੀ ਬਿਲਕੁਲ ਲਿਹਾਜ਼ ਨਹੀ ਕੀਤਾ । ਇਹ ਜੋ ਘਟਨਾ ਹੋਈ ਹੈ ਸਾਰੇ ਦੇਸ਼ ਲਈ ਬਹੁਤ ਹੀ ਸ਼ਰਮਨਾਕ ਘਟਨਾ ਹੈ ਕਾਂਗਰਸ ਪਾਰਟੀ ਇਸ ਘਟਨਾ ਦੀ ਨਿਖੇਧੀ ਕਰਦੀ ਹੈ । ਇਸ ਧਰਨਾ ਪ੍ਰਦਰਸ਼ਨ ਵਿੱਚ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ, ਸੁਰਿੰਦਰ ਕੌਰ ਇੰਚਾਰਜ ਹਲਕਾ ਜਲੰਧਰ ਵੈਸਟ, ਰਾਜੇਸ਼ ਜਿੰਦਲ ਟੋਨੂੰ , ਦੀਪਕ ਸ਼ਰਮਾ ਮੋਨਾ, ਰਣਦੀਪ ਸਿੰਘ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ, ਅਰੁਣ ਰਤਨ, ਮਨਮੋਹਨ ਸਿੰਘ ਬਿੱਲਾ, ਭਗਤ ਬਿਸ਼ਨ ਦਾਸ, ਸੁਖਵਿੰਦਰ ਕੁਮਾਰ, ਮਨਦੀਪ ਜੱਸਲ, ਜਗਦੀਸ਼ ਕੁਮਾਰ ਦਕੋਹਾ, ਡਾ ਜਸਲੀਨ ਸੇਠੀ, ਪਰਮਜੋਤ ਸਿੰਘ ਸ਼ੈਰੀ ਚੱਢਾ, ਹਰਪਾਲ ਮਿੰਟੂ, ਸੁਨੀਲ ਸ਼ਰਮਾ, ਸੁਭਾਸ਼ ਚੰਦਰ ਢੱਲ, ਅਨਮੋਲ ਕਾਲੀਆ, ਪ੍ਰਤਾਪ ਸਿੰਘ, ਕਰਨ ਵਰਮਾ, ਅਸ਼ਵਨੀ ਜੰਗਰਾਲ, ਦਵਿੰਦਰ ਸ਼ਰਮਾ ਬੋਬੀ, ਰਵੀ ਬੱਗਾ, ਰਾਹੁਲ ਧੀਰ, ਅਸ਼ੋਕ ਖੰਨਾ, ਗੌਤਮ ਖੋਸਲਾ, ਕਪਿਲ, ਸੋਮ ਰਾਜ ਸੋਮੀ, ਆਤਮ ਪ੍ਰਕਾਸ਼ ਪਾਸ਼ੀ, ਹਰਜੋਧ ਸਿੰਘ, ਕਰਨ ਸੁਮਨ, ਅਸ਼ਵਨੀ ਸ਼ਰਮਾ, ਤਿਲਕ ਰਾਜ ਚੋਹਕਾਂ, ਸੁਧੀਰ ਘੁੱਗੀ, ਅਮਰਜੀਤ, ਵਿਕਾਸ ਸੰਗਰ, ਬ੍ਰਹਮ ਦੇਵ ਸਹੋਤਾ, ਸੂਰਜ ਪ੍ਰਕਾਸ਼ ਲਾਡੀ, ਅਸ਼ੋਕ ਹੰਸ, ਈਸ਼ਵਰ ਸੋਨਕਰ, ਲੱਕੀ ਬਸਤੀ ਮਿੱਠੂ, ਅਕਸ਼ਵੰਤ ਖੋਸਲਾ,






Login first to enter comments.